ਪੈਟਰੋਲ, ਡੀਜ਼ਲ ਦੇ ਭਾਅ ’ਚ ਵਾਧਾ ਲੋਕ ਵਿਰੋਧੀ ਫ਼ੈਸਲਾ: ਛੜਬੜ
06:51 AM Sep 08, 2024 IST
ਲਾਲੜੂ (ਪੱਤਰ ਪ੍ਰੇਰਕ): ਬਸਪਾ ਆਗੂ ਜਗਜੀਤ ਸਿੰਘ ਛੜਬੜ ਨੇ ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਵਧਾਉਣ ਦੇ ਫੈਸਲੇ ਨੂੰ ਲੋਕ ਵਿਰੋਧੀ ਕਰਾਰ ਦਿੱਤਾ ਹੈ। ਸਰਕਾਰ ਵੈਟ ਵਧਾਉਣ ਕਾਰਨ ਪੈਟਰੋਲ ਦੀ ਕੀਮਤ 61 ਪੈਸੇ ਅਤੇ ਡੀਜ਼ਲ ਦੀ ਕੀਮਤ 92 ਪੈਸੇ ਵਧ ਗਈ ਹੈ। ਉਨ੍ਹਾਂ ਆਖਿਆ ਕਿ ਮਾਨ ਸਰਕਾਰ ਨੇ ਢਾਈ ਸਾਲਾਂ ਵਿਚ ਤੀਜੀ ਵਾਰ ਤੇਲ ਦੀਆਂ ਕੀਮਤਾਂ ਵਧਾਈਆਂ ਹਨ, ਜਿਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਛੜਬੜ ਨੇ ਤੇਲ ਕੀਮਤਾਂ ਵਿਚ ਕੀਤੇ ਵਾਧੇ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਸੂਬਾ ਸਰਕਾਰ ਨੂੰ ਲੋਕਾਂ ਦੀ ਜੇਬ੍ਹ ’ਤੇ ਬੋਝ ਪਾਉਣ ਦੀ ਬਜਾਇ ਆਪਣੇ ਕਰੋੜ ਰੁਪਏ ਦੇ ਇਸ਼ਤਿਹਾਰਾਂ ’ਤੇ ਰੋਕ ਲਾ ਕੇ ਪੈਸੇ ਬਚਾਉਣੇ ਚਾਹੀਦੇ ਹਨ।
Advertisement
Advertisement