ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ ’ਚ 39 ਰੁਪਏ ਦਾ ਵਾਧਾ
03:24 PM Sep 01, 2024 IST
ਨਵੀਂ ਦਿੱਲੀ, 1 ਸਤੰਬਰ
ਤੇਲ ਮਾਰਕੀਟਿੰਗ ਕੰਪਨੀਆਂ ਨੇ ਐਤਵਾਰ ਤੋਂ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ 39 ਰੁਪਏ ਵਧਾ ਦਿੱਤੀ ਹੈ।
ਇਸ ਵਾਧੇ ਨਾਲ ਦਿੱਲੀ ਵਿਚ 19 ਕਿਲੋ ਦੇ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਕੀਮਤ ਵਧ ਕੇ 1691.50 ਰੁਪਏ ਹੋ ਗਈ ਹੈ।
ਇਸ ਤੋਂ ਪਹਿਲਾਂ ਬੀਤੀ 1 ਜੁਲਾਈ ਨੂੰ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਰਾਹਤ ਦੇਣ ਦੇ ਮਨਸ਼ੇ ਨਾਲ ਤੇਲ ਕੰਪਨੀਆਂ ਨੇ ਕਮਰਸ਼ੀਅਲ ਐੱਲਪੀਜੀ ਸਿਲੰਡਰਾਂ ਦੀ ਕੀਮਤ ਵਿਚ ਕਟੌਤੀ ਕੀਤੀ ਸੀ। ਉਦੋਂ 19 ਕਿਲੋ ਦੇ ਸਿਲੰਡਰ ਦੀ ਕੀਮਤ 30 ਰੁਪਏ ਘਟਾਈ ਗਈ ਸੀ।
ਇਸ ਦੇ ਨਾਲ ਹੀ ਤੇਲ ਕੰਪਨੀਆਂ ਨੇ ਹਵਾਈ ਜਹਾਜ਼ਾਂ ਵਿਚ ਵਰਤੇ ਜਾਂਦੇ ਬਾਲਣ ਭਾਵ ਜੈੱਟ ਫਿਊੁਲ ਜਾਂ ਏਟੀਐੱਫ ਦੀ ਕੀਮਤ 4.6 ਫ਼ੀਸਦੀ ਘਟਾਈ ਹੈ। ਇਸ ਕਟੌਤੀ ਨਾਲ ਕੌਮੀ ਰਾਜਧਾਨੀ ਵਿਚ ਏਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਦੀ ਕੀਮਤ ਪ੍ਰਤੀ ਕਿਲੋਲਿਟਰ 4495.5 ਰੁਪਏ ਘਟ ਕੇ 93,480.22 ਰੁਪਏ ਉਤੇ ਆ ਗਈ ਹੈ। -ਏਐੱਨਆਈ/ਪੀਟੀਆਈ
Advertisement
Advertisement