ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਯਾਤਰੀਆਂ ਦੀ ਗਿਣਤੀ ’ਚ ਵਾਧਾ

10:11 AM Mar 27, 2024 IST
featuredImage featuredImage

ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 26 ਮਾਰਚ
ਸਥਾਨਥ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਵਿੱਚ ਫਰਵਰੀ 2024 ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕੌਮਾਂਤਰੀ ਯਾਤਰੀਆਂ ਦੀ ਆਵਾਜਾਈ ਵਿੱਚ 35.9 ਫ਼ੀਸਦੀ ਵਾਧਾ ਹੋਇਆ ਹੈ। ਇਹ ਹਵਾਈ ਅੱਡਾ ਦੇਸ਼ ਦੇ ਸਾਰੇ ਕੌਮਾਂਤਰੀ ਹਵਾਈ ਅੱਡਿਆਂ ਵਿੱਚੋਂ ਦੂਜੇ ਸਥਾਨ ’ਤੇ ਰਿਹਾ। ਨਾਗਪੁਰ ਹਵਾਈ ਅੱਡੇ ਨੇ 9,207 ਯਾਤਰੀਆਂ ਨਾਲ ਸਭ ਤੋਂ ਵੱਧ 38.4 ਫ਼ੀਸਦੀ ਦਾ ਵਾਧਾ ਦਰਜ ਕੀਤਾ। ਜਥੇਬੰਦੀ ਫਲਾਈ ਅੰਮ੍ਰਿਤਸਰ ਇਨਿਸ਼ੀਏਟਿਵ ਦੇ ਮੁਖੀ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਅੰਕੜਿਆਂ ਮੁਤਾਬਕ ਫਰਵਰੀ ਵਿੱਚ ਕੌਮਾਂਤਰੀ ਯਾਤਰੀਆਂ ਦੀ ਕੁੱਲ ਗਿਣਤੀ 94,625 ਤੱਕ ਪਹੁੰਚ ਗਈ ਜਦੋਂਕਿ ਬੀਤੇ ਸਾਲ ਫਰਵਰੀ 2023 ਵਿੱਚ ਇਹ ਗਿਣਤੀ 69,634 ਸੀ। ਇਹ ਫਰਵਰੀ ਮਹੀਨੇ ਲਈ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਦਸੰਬਰ 2023 ਵਿੱਚ ਸਭ ਤੋਂ ਵੱਧ 1,06,813 ਕੌਮਾਂਤਰੀ ਯਾਤਰੀਆਂ ਦੀ ਗਿਣਤੀ ਦਰਜ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਬੀਤੇ ਸਾਲ ਅਪਰੈਲ ਤੋਂ ਬਾਅਦ ਸ਼ੁਰੂ ਹੋਈਆਂ ਨਵੀਆਂ ਉਡਾਣਾਂ ਸਦਕਾ ਕੌਮਾਂਤਰੀ ਆਵਾਜਾਈ ਵਿੱਚ ਵਾਧਾ ਸੰਭਵ ਹੋਇਆ ਹੈ। ਇਸ ਵਿੱਚ ਕੁਆਲਾਲੰਪੁਰ, ਮਿਲਾਨ, ਰੋਮ, ਲੰਡਨ ਅਤੇ ਬਰਮਿੰਘਮ ਲਈ ਨਵੀਆਂ ਉਡਾਣਾਂ ਸ਼ਾਮਲ ਹਨ। ਸਿੱਟੇ ਵਜੋਂ ਫਰਵਰੀ 2024 ਵਿੱਚ ਕੌਮਾਂਤਰੀ ਹਵਾਈ ਜਹਾਜ਼ਾਂ ਦੀ ਆਵਾਜਾਈ ਪਿਛਲੇ ਸਾਲ ਨਾਲੋਂ 402 ਤੋਂ ਵਧ ਕੇ 474 ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਆਵਾਜਾਈ ਵਿੱਚ ਵਾਧੇ ਦੇ ਨਾਲ ਘਰੇਲੂ ਆਵਾਜਾਈ ਵਿੱਚ ਵੀ 13.6 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਘਰੇਲੂ ਯਾਤਰੀਆਂ ਦੀ ਗਿਣਤੀ ਫਰਵਰੀ 2023 ਵਿੱਚ 1,68,076 ਦੇ ਮੁਕਾਬਲੇ ਇਸ ਸਾਲ ਵਧ ਕੇ 1,90,866 ਯਾਤਰੀ ਹੈ।

Advertisement

Advertisement