For the best experience, open
https://m.punjabitribuneonline.com
on your mobile browser.
Advertisement

ਗੁਰੂ ਨਾਨਕ ਦੇਵ ’ਵਰਸਿਟੀ ਦੇ ਵੀਸੀ ਦੇ ਸੇਵਾਕਾਲ ’ਚ ਵਾਧਾ

06:44 AM Feb 17, 2024 IST
ਗੁਰੂ ਨਾਨਕ ਦੇਵ ’ਵਰਸਿਟੀ ਦੇ ਵੀਸੀ ਦੇ ਸੇਵਾਕਾਲ ’ਚ ਵਾਧਾ
Advertisement

ਪੱਤਰ ਪ੍ਰੇਰਕ
ਅੰਮ੍ਰਿਤਸਰ, 16 ਫਰਵਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੇ ਸੇਵਾਕਾਲ ਵਿਚ ਸਰਕਾਰ ਨੇ ਛੇ ਮਹੀਨਿਆਂ ਦਾ ਹੋਰ ਵਾਧਾ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਡਾ. ਸੰਧੂ ਨੂੰ 15 ਫਰਵਰੀ ਤਕ ਦਾ ਸਮਾਂ ਦਿੱਤਾ ਗਿਆ ਸੀ ਅਤੇ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਇਸ ਯੂਨੀਵਰਸਿਟੀ ਦਾ ਹੁਣ ਕੌਣ ਉਪ ਕੁਲਪਤੀ ਬਣੇਗਾ। ਸਰਕਾਰ ਵੱਲੋਂ ਡਾ. ਸੰਧੂ ਦੇ ਸੇਵਾ ਕਾਲ ਵਿਚ ਅਗਲੇ ਛੇ ਮਹੀਨਿਆਂ ਲਈ ਹੋਰ ਵਾਧਾ ਕਰ ਦਿੱਤਾ ਗਿਆ ਹੈ। ਡਾ. ਸੰਧੂ ਪਿਛਲੇ ਛੇ ਤੋਂ ਵੱਧ ਸਾਲਾਂ ਤੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਚਲੇ ਆ ਰਹੇ ਹਨ। ਉਨ੍ਹਾਂ ਦਾ ਸੇਵਾ ਕਾਰਜਕਾਲ ਬੀਤੇ 2023 ਦੀ ਜੁਲਾਈ ਵਿਚ ਖ਼ਤਮ ਹੋਣਾ ਸੀ ਪਰ ਉਸ ਤੋਂ ਬਾਅਦ ਸਰਕਾਰ ਵੱਲੋਂ ਉਨ੍ਹਾਂ ਨੂੰ 15 ਫਰਵਰੀ 2024 ਤਕ ਦਾ ਸਮਾਂ ਦੇ ਦਿੱਤਾ ਗਿਆ ਸੀ।

Advertisement

Advertisement
Author Image

sukhwinder singh

View all posts

Advertisement
Advertisement
×