ਐੱਸਬੀਆਈ ਚੇਅਰਮੈਨ ਦੇ ਕਾਰਜਕਾਲ ’ਚ ਵਾਧਾ
08:52 AM Oct 06, 2023 IST
Advertisement
ਨਵੀਂ ਦਿੱਲੀ: ਸਰਕਾਰ ਨੇ ਭਾਰਤੀ ਸਟੇਟ ਬੈਂਕ (ਐੱਸਬੀਆਈ) ਦੇ ਚੇਅਰਮੈਨ ਦਨਿੇਸ਼ ਖਾਰਾ ਦਾ ਕਾਰਜਕਾਲ ਅਗਲੇ ਸਾਲ ਅਗਸਤ ਤੱਕ ਵਧਾ ਦਿੱਤਾ ਹੈ। ਖਾਰਾ ਦਾ ਤਿੰਨ ਸਾਲਾ ਕਾਰਜਕਾਲ ਭਲਕੇ 6 ਅਕਤੂਬਰ ਨੂੰ ਖ਼ਤਮ ਹੋ ਰਿਹਾ ਸੀ। ਸੂਤਰਾਂ ਨੇ ਕਿਹਾ ਕਿ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਮੁਤਾਬਕ ਐੱਸਬੀਆਈ ਚੇਅਰਮੈਨ 63 ਸਾਲ ਦੀ ਉਮਰ ਤੱਕ ਇਸ ਅਹੁਦੇ ’ਤੇ ਰਹਿ ਸਕਦਾ ਹੈ। ਖਹਿਰਾ ਅਗਲੇ ਸਾਲ ਅਗਸਤ ਵਿੱਚ 63 ਸਾਲ ਦੇ ਹੋ ਜਾਣਗੇ। ਕਮੇਟੀ ਨੇ ਬੈਂਕ ਦੇ ਐੱਮਡੀ ਅਸ਼ਵਨੀ ਕੁਮਾਰ ਤਵਿਾੜੀ ਦੇ ਕਾਰਜਕਾਲ ਵਿੱਚ ਵੀ ਦੋ ਸਾਲ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। -ਪੀਟੀਆਈ
Advertisement
Advertisement