ਟੈਲੀਗ੍ਰਾਮ ਦੇ ਸੀਈਓ ਦੀ ਪੁਲੀਸ ਹਿਰਾਸਤ ’ਚ ਵਾਧਾ
07:41 AM Aug 28, 2024 IST
Advertisement
ਪੈਰਿਸ, 27 ਅਗਸਤ
ਫਰਾਂਸੀਸੀ ਜਾਂਚ-ਪੜਤਾਲ ਸਬੰਧੀ ਜੱਜ ਨੇ ਮਸ਼ਹੂਰ ਮੈਸੇਜ ਐਪ ਟੈਲੀਗ੍ਰਾਮ ਦੇ ਸੀਈਓ ਪਾਵੇਲ ਡੁਰੋਵ ਦੀ ਪੁਲੀਸ ਹਿਰਾਸਤ ’ਚ ਦੋ ਹੋਰ ਦਿਨਾਂ ਲਈ ਵਾਧਾ ਕਰ ਦਿੱਤਾ ਹੈ। ਡੁਰੋਵ ਨੂੰ ਸ਼ਨਿਚਰਵਾਰ ਨੂੰ ਲੀ ਬੋਰਗੇਟ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਖ਼ਿਲਾਫ਼ ਅਪਰਾਧਕ ਉਲੰਘਣਾ ਦੇ 12 ਕੇਸਾਂ ’ਚ ਸ਼ਮੂਲੀਅਤ ਦੇ ਕੇਸ ਦਰਜ ਹਨ। ਇਨ੍ਹਾਂ ’ਚ ਬੱਚਿਆਂ ਦੇ ਜਿਨਸੀ ਸ਼ੋਸ਼ਣ ਸਬੰਧੀ ਸਮੱਗਰੀ ਵੇਚਣ, ਨਸ਼ਾ ਤਸਕਰੀ, ਧੋਖਾਧੜੀ, ਸੰਗਠਤ ਅਪਰਾਧਕ ਲੈਣ-ਦੇਣ ਅਤੇ ਜਾਂਚਕਾਰਾਂ ਨਾਲ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਦੇ ਮਾਮਲੇ ਸ਼ਾਮਲ ਹਨ। ਪੈਰਿਸ ਪ੍ਰੋਸੀਕਿਊਟਰ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਡੁਰੋਵ ਦੀ ਪੁਲੀਸ ਹਿਰਾਸਤ 48 ਘੰਟਿਆਂ ਲਈ ਵਧਾਈ ਗਈ ਹੈ। ਇਸ ਮਗਰੋਂ ਅਧਿਕਾਰੀਆਂ ਨੂੰ ਡੁਰੋਵ ਨੂੰ ਛੱਡਣਾ ਪਵੇਗਾ ਜਾਂ ਉਸ ’ਤੇ ਮੁਕੱਦਮਾ ਚਲਾਉਣਾ ਪਵੇਗਾ। -ਏਪੀ
Advertisement
Advertisement
Advertisement