ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕਾਂ ਦੇ ਅਧੂਰੇ ਨਿਰਮਾਣ ਕਾਰਜ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

07:57 AM Jun 20, 2024 IST
ਮੁਕੇਰੀਆਂ-ਤਲਵਾੜਾ ਮਾਰਗ ’ਤੇ ਪਏ ਉਸਾਰੀ ਮੈਟੀਰੀਅਲ ਦੇ ਲੱਗੇ ਢੇਰ। -ਫੋਟੋ: ਜਗਜੀਤ

ਪੱਤਰ ਪ੍ਰੇਰਕ
ਮੁਕੇਰੀਆਂ, 19 ਜੂਨ
ਕੰਢੀ ਦੇ ਪਿੰਡਾਂ ਨੂੰ ਕਰੋੜਾਂ ਰੁਪਏ ਦੇ ਸਰਫੇਸ ਵਾਟਰ ਸਪਲਾਈ ਪ੍ਰਾਜੈਕਟ ਅਧੀਨ ਪਾਣੀ ਮੁਹੱਈਆ ਕਰਵਾਉਣ ਲਈ ਪਾਈਪਾਂ ਪਾਉਣ ਲਈ ਪੁੱਟੀਆਂ ਸੜਕਾਂ ਦੇ ਅਧੂਰੇ ਨਿਰਮਾਣ ਕਾਰਜ ਅਤੇ ਸੜਕਾਂ ’ਤੇ ਲੱਗੇ ਰੇਤਾ ਬਜਰੀ ਦੇ ਢੇਰ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਅਧੂਰੇ ਉਸਾਰੀ ਕਾਰਜਾਂ ਦਾ ਕਾਰਨ ਠੇਕੇਦਾਰਾਂ ਨੂੰ ਬਣਦੀ ਅਦਾਇਗੀ ਨਾ ਕਰਨਾ ਦੱਸਿਆ ਜਾ ਰਿਹਾ ਹੈ।
ਕੰਢੀ ਏਰੀਆ ਨਸ਼ਾ ਮੁਕਤ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਭਾਸ਼ ਸਿੰਘ ਨੇ ਦੱਸਿਆ ਕਿ ਕੰਢੀ ਪਿੰਡਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਵੀਟੀਐੱਲ ਕੰਪਨੀ ਵੱਲੋਂ ਸਰਫੇਸ ਵਾਟਰ ਸਪਲਾਈ ਪ੍ਰਾਜੈਕਟ ਅਧੀਨ ਪਾਈਪਾਂ ਪਾਈਆਂ ਜਾ ਰਹੀਆਂ ਹਨ। ਪਾਈਪਾਂ ਪਾਉਣ ਮੌਕੇ ਕੰਪਨੀ ਨੇ ਸੜਕਾਂ ਦੀਆਂ ਬਰਮਾਂ ਪੁੱਟ ਕੇ ਪਾਈਪਾਂ ਪਾਉਣ ਦੀ ਇਜਾਜ਼ਤ ਲੈ ਕੇ ਪੱਕੀਆਂ ਸੜਕਾਂ ਹੀ ਪੁੱਟ ਸੁੱਟੀਆਂ, ਜਿਸ ਦਾ ਪਤਾ ਲੱਗਣ ’ਤੇ ਲੋਕ ਨਿਰਮਾਣ ਵਿਭਾਗ ਨੇ ਪੁੱਟੀਆਂ ਸੜਕਾਂ ਦਾ ਤੁਰੰਤ ਨਿਰਮਾਣ ਕਰਨ ਜਾਂ ਇਸ ਦੀ ਉਸਾਰੀ ਲਈ ਬਣਦੀ ਅਦਾਇਗੀ ਲਈ ਕੰਪਨੀ ਨੂੰ ਹਦਾਇਤਾਂ ਕੀਤੀਆਂ। ਲੋਕ ਨਿਰਮਾਣ ਵਿਭਾਗ ਵੱਲੋਂ ਬਣਾਈ ਅਦਾਇਗੀ ਦੀ ਰਕਮ ਜ਼ਿਆਦਾ ਹੋਣ ਕਾਰਨ ਕੰਪਨੀ ਨੇ ਕੰਮ ਪੇਟੀ ਠੇਕੇਦਾਰਾਂ ਨੂੰ ਦੇ ਦਿੱਤਾ, ਜਿਨ੍ਹਾਂ ਨੇ ਟਾਈਲਾਂ ਲਾ ਦਿੱਤੀਆਂ, ਪਰ ਇਹ ਕੁਝ ਹੀ ਸਮੇਂ ਬਾਅਦ ਇਹ ਬੈਠ ਗਈਆਂ। ਹਾਲ ਦੀ ਘੜੀ ਇੱਥੇ ਕੰਮ ਬੰਦ ਹੈ।
ਕੰਪਨੀ ਦੇ ਪ੍ਰਾਜੈਕਟ ਮੈਨੇਜਰ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਉਹ ਤੁਰੰਤ ਕੰਮ ਮੁਕੰਮਲ ਕਰਵਾ ਕੇ ਸੜਕ ਕਿਨਾਰੇ ਪਏ ਉਸਾਰੀ ਮੈਟੀਰੀਅਲ ਦੇ ਢੇਰ ਚੁਕਵਾਉਣ ਲਈ ਕਾਰਵਾਈ ਕਰਨਗੇ।

Advertisement

Advertisement
Advertisement