For the best experience, open
https://m.punjabitribuneonline.com
on your mobile browser.
Advertisement

ਆਮਦਨ ਕਰ ਟ੍ਰਿਬਿਊਨਲ ਵੱਲੋਂ 210 ਕਰੋੜ ਦੇ ਜੁਰਮਾਨੇ ਖ਼ਿਲਾਫ਼ ਕਾਂਗਰਸ ਦੀ ਅਪੀਲ ਖ਼ਾਰਜ

07:13 AM Mar 09, 2024 IST
ਆਮਦਨ ਕਰ ਟ੍ਰਿਬਿਊਨਲ ਵੱਲੋਂ 210 ਕਰੋੜ ਦੇ ਜੁਰਮਾਨੇ ਖ਼ਿਲਾਫ਼ ਕਾਂਗਰਸ ਦੀ ਅਪੀਲ ਖ਼ਾਰਜ
Advertisement

ਨਵੀਂ ਦਿੱਲੀ: ਆਮਦਨ ਕਰ ਅਪੀਲੀ ਟ੍ਰਿਬਿਊਨਲ ਨੇ ਪਿਛਲੇ ਸਾਲਾਂ ਦੀਆਂ ਟੈਕਸ ਰਿਟਰਨਾਂ ਵਿੱਚ ਖਾਮੀਆਂ ਲਈ ਜੁਰਮਾਨਾ ਲਾਉਣ ਖ਼ਿਲਾਫ਼ ਕਾਂਗਰਸ ਪਾਰਟੀ ਦੀ ਅਪੀਲ ਨੂੰ ਅੱਜ ਖਾਰਜ ਕਰ ਦਿੱਤਾ ਹੈ। ਉਧਰ ਪਾਰਟੀ ਨੇ ਕਿਹਾ ਕਿ ਉਹ ਸਾਰੇ ਕਾਨੂੰਨੀ ਬਦਲਾਂ ’ਤੇ ਵਿਚਾਰ ਕਰ ਰਹੀ ਹੈ ਅਤੇ ਬਹੁਤ ਜਲਦੀ ਇਸ ਖ਼ਿਲਾਫ਼ ਹਾਈ ਕੋਰਟ ਵਿੱਚ ਪਹੁੰਚ ਕਰੇਗੀ। ਸੂਤਰਾਂ ਨੇ ਦੱਸਿਆ ਕਿ ਟ੍ਰਿਬਿਊਨਲ ਨੇ ਅੱਜ ਇੱਥੇ ਆਮਦਨ ਕਰ ਵਿਭਾਗ ਵੱਲੋਂ 210 ਕਰੋੜ ਰੁਪਏ ਦਾ ਜੁਰਮਾਨਾ ਲਾਏ ਜਾਣ ਖ਼ਿਲਾਫ਼ ਕਾਂਗਰਸ ਦੀ ਅਪੀਲ ਖਾਰਜ ਕਰ ਦਿੱਤੀ ਹੈ। ਕਾਂਗਰਸ ਦੇ ਖ਼ਜ਼ਾਨਚੀ ਅਜੈ ਮਾਕਨ ਨੇ ਕਿਹਾ ਕਿ ਪਾਰਟੀ ਸਾਰੇ ਕਾਨੂੰਨੀ ਬਦਲ ਲੱਭ ਰਹੀ ਹੈ ਅਤੇ ਬਹੁਤ ਜਲਦੀ ਹਾਈ ਕੋਰਟ ਪਹੁੰਚ ਕਰੇਗੀ। ਮਾਕਨ ਨੇ ਕਿਹਾ, ‘‘ਭਾਜਪਾ ਸਰਕਾਰ ਨੇ ਜਾਣਬੁੱਝ ਕੇ ਇਹ ਸਮਾਂ ਚੁਣਿਆ ਜਦੋਂ ਆਮ ਚੋਣਾਂ ਹੋਣੀਆਂ ਹਨ।’’ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਖ਼ਜ਼ਾਨੇ ’ਤੇ ਰੋਕ ਲਾਉਣ ਦਾ ਹੁਕਮ ‘ਲੋਕਤੰਤਰ ’ਤੇ ਹਮਲਾ’ ਹੈ ਕਿਉਂਕਿ ਇਹ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਇਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਨਿਰਪੱਖ ਚੋੋਣਾਂ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ ਜਦੋਂ ਅਧਿਕਾਰੀਆਂ ਨੇ ਕਾਂਗਰਸ ਦੇ ਖਾਤਿਆਂ ’ਚ 270 ਕਰੋੜ ਰੁਪਏ ਜਾਮ ਕਰ ਦਿੱਤੇ ਹਨ ਜਾਂ ਕੱਢ ਲਏ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×