For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ’ਚ ਅਗਲੇ ਹਫ਼ਤੇ ਪੇਸ਼ ਹੋ ਸਕਦਾ ਹੈ ਆਮਦਨ ਕਰ ਬਿੱਲ: ਸੀਤਾਰਮਨ

04:10 AM Feb 09, 2025 IST
ਲੋਕ ਸਭਾ ’ਚ ਅਗਲੇ ਹਫ਼ਤੇ ਪੇਸ਼ ਹੋ ਸਕਦਾ ਹੈ ਆਮਦਨ ਕਰ ਬਿੱਲ  ਸੀਤਾਰਮਨ
ਨਵੀਂ ਦਿੱਲੀ ਵਿੱਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (ਸੱਜੇ) ਅਤੇ ਆਰਬੀਆਈ ਦੇ ਗਵਰਨਰ ਸੰਜੈ ਮਲਹੋਤਰਾ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 8 ਫਰਵਰੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕਿਹਾ ਕਿ ਉਹ ਆਉਣ ਵਾਲੇ ਹਫ਼ਤੇ ਵਿੱਚ ਲੋਕ ਸਭਾ ’ਚ ਨਵਾਂ ਆਮਦਨ ਕਰ ਬਿੱਲ ਪੇਸ਼ ਕਰ ਸਕਦੀ ਹੈ। ਇਹ ਬਿੱਲ ਛੇ ਦਹਾਕੇ ਪੁਰਾਣੇ ਆਮਦਨ ਕਰ ਐਕਟ ਦੀ ਜਗ੍ਹਾ ਲਵੇਗਾ। ਉੱਪਰਲੇ ਸਦਨ ਵਿੱਚ ਪੇਸ਼ ਹੋਣ ਤੋਂ ਬਾਅਦ ਵਿਆਪਕ ਵਿਚਾਰ-ਚਰਚਾ ਲਈ ਇਹ ਬਿੱਲ ਸੰਸਦ ਦੀ ਸਥਾਈ ਕਮੇਟੀ ਕੋਲ ਭੇਜਿਆ ਜਾਵੇਗਾ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਅੱਜ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਸੀਤਾਰਮਨ ਨੇ ਬਜਟ ਮਗਰੋਂ ਰਵਾਇਤ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਦੇ ਕੇਂਦਰੀ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਨੂੰ ਸੰਬੋਧਨ ਕੀਤੀ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ‘‘ਮੰਤਰੀ ਮੰਡਲ ਨੇ ਸ਼ੁੱਕਰਵਾਰ ਨੂੰ ਨਵੇਂ ਆਮਦਨ ਕਰ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੈਨੂੰ ਆਸ ਹੈ ਕਿ ਇਸ ਨੂੰ ਆਉਣ ਵਾਲੇ ਹਫ਼ਤੇ ਵਿੱਚ ਲੋਕ ਸਭਾ ’ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਇਸ ਨੂੰ ਸੰਸਦੀ ਕਮੇਟੀ ਕੋਲ ਭੇਜਿਆ ਜਾਵੇਗਾ।’’ ਸੰਸਦੀ ਕਮੇਟੀ ਦੀ ਇਸ ਬਾਰੇ ਸਿਫਾਰਸ਼ਾਂ ਤੋਂ ਬਾਅਦ ਇਹ ਬਿੱਲ ਮੁੜ ਤੋਂ ਮੰਤਰੀ ਮੰਡਲ ਕੋਲ ਜਾਵੇਗਾ। ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਇਸ ਨੂੰ ਮੁੜ ਤੋਂ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ।
ਸੀਤਾਰਮਨ ਨੇ ਨਵਾਂ ਆਮਦਨ ਕਰ ਕਾਨੂੰਨ ਲਾਗੂ ਕਰਨ ਦੇ ਸਮੇਂ ਬਾਰੇ ਪੁੱਛੇ ਗਏ ਸਵਾਲ ’ਤੇ ਕਿਹਾ, ‘‘ਇਸ ਨੂੰ ਅਜੇ ਵੀ ਤਿੰਨ ਅਹਿਮ ਪੜਾਵਾਂ ’ਚੋਂ ਲੰਘਣਾ ਹੈ।’’ ਸੀਤਾਰਮਨ ਨੇ ਪਹਿਲੀ ਵਾਰ ਜੁਲਾਈ 2024 ਦੇ ਬਜਟ ਵਿੱਚ ਆਮਦਨ ਕਰ ਐਕਟ, 1961 ਦੀ ਵਿਆਪਕ ਸਮੀਖਿਆ ਦਾ ਐਲਾਨ ਕੀਤਾ ਸੀ। ਇਸ ਦੌਰਾਨ ਸੀਤਾਰਮਨ ਨੇ ਇਹ ਵੀ ਕਿਹਾ ਕਿ ਆਰਬੀਆਈ ਅਤੇ ਸਰਕਾਰ ਮਹਿੰਗਾਈ ਅਤੇ ਵਿਕਾਸ ਦਰ ਸਣੇ ਸਾਰੇ ਮੋਰਚਿਆਂ ’ਤੇ ਤਾਲਮੇਲ ਨਾਲ ਕੰਮ ਕਰਦੇ ਰਹਿਣਗੇ। -ਪੀਟੀਆਈ

Advertisement

ਰੁਪੱਈਏ ਦੀ ਕੀਮਤ ’ਚ ਰੋਜ਼ ਦੇ ਉਤਰਾਅ-ਚੜ੍ਹਾਅ ਕਾਰਨ ਚਿੰਤਤ ਨਹੀਂ: ਮਲਹੋਤਰਾ

ਨਵੀਂ ਦਿੱਲੀ:

Advertisement

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੈ ਮਲਹੋਤਰਾ ਨੇ ਅੱਜ ਕਿਹਾ ਕਿ ਬਾਜ਼ਾਰੀ ਤਾਕਤਾਂ (ਮੰਗ ਤੇ ਸਪਲਾਈ) ਅਮਰੀਕੀ ਡਾਲਰ ਦੇ ਸੰਦਰਭ ਵਿੱਚ ਰੁਪੱਈਏ ਦੀ ਕੀਮਤ ਤੈਅ ਕਰਦੀਆਂ ਹਨ ਅਤੇ ਕੇਂਦਰੀ ਬੈਂਕ ਮੁਦਰਾ ਦੀ ਕੀਮਤ ਵਿੱਚ ਰੋਜ਼ਾਨਾ ਦੇ ਉਤਾਰ-ਚੜ੍ਹਾਓ ਨੂੰ ਲੈ ਕੇ ਚਿੰਤਤ ਨਹੀਂ ਹੈ। ਮਲਹੋਰਤਾ ਨੇ ਰਿਜ਼ਰਵ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੇਂਦਰੀ ਬੈਂਕ ਦਰਮਿਆਨੇ ਤੋਂ ਲੰਬੇ ਸਮੇਂ ਵਿੱਚ ਰੁਪਏ ਦੀ ਕੀਮਤ ’ਤੇ ਧਿਆਨ ਦਿੰਦਾ ਹੈ। -ਪੀਟੀਆਈ

Advertisement
Author Image

Advertisement