ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਜਾਰੀ
09:00 AM Sep 06, 2024 IST
ਤਰਨ ਤਾਰਨ: ਇਲਾਕੇ ਅੰਦਰ ਰਾਹਗੀਰਾਂ ਨੂੰ ਲੁੱਟਣ-ਖੋਹਣ ਤੋਂ ਇਲਾਵਾ ਚੋਰੀਆਂ ਹੋਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ ’ਤੇ ਸਵਾਰ ਤਿੰਨ ਲੁਟੇਰੇ ਰਸੂਲਪੁਰ ਘਰਾਟ ਨੇੜਿਓਂ ਰਸੂਲਪੁਰ ਦੇ ਹੀ ਵਾਸੀ ਸਤਨਾਮ ਸਿੰਘ ਤੋਂ ਉਸ ਦਾ ਮੋਬਾਈਲ, ਮੋਟਰਸਾਈਕਲ, 1500 ਰੁਪਏ ਲੁੱਟ ਕੇ ਲੈ ਗਏ। ਥਾਣਾ ਸਦਰ ਦੇ ਏਐੱਸਆਈ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਬੀਐੱਨਐੱਸ ਦੀ ਦਫ਼ਾ 304, 3 (5) ਅਧੀਨ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਬੀਤੀ ਰਾਤ ਚੋਰ ਤਰਨ ਤਾਰਨ ਸ਼ਹਿਰ ਦੀ ਮੁੱਖ ਸੜਕ ’ਤੇ ਸਥਿਤ ਜਨਤਾ ਪੈਲੇਸ ਸਾਹਮਣਿਓਂ ਬੱਤਰਾ ਐਂਡ ਸਨਜ਼ ਫਰਮ ਦੀ ਦੂਜੀ ਮੰਜ਼ਿਲ ਦਾ ਸ਼ੀਸ਼ਾ ਤੋੜ ਕੇ ਗੱਲੇ ਵਿੱਚ ਰੱਖੇ 47000 ਰੁਪਏ ਤੋਂ ਇਲਾਵਾ ਮੋਬਾਈਲ, ਹੈੱਡਫੋਨ ਸਣੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। -ਪੱਤਰ ਪ੍ਰੇਰਕ
Advertisement
Advertisement