For the best experience, open
https://m.punjabitribuneonline.com
on your mobile browser.
Advertisement

ਗੁਰੂ ਨਾਨਕ ਹਸਪਤਾਲ ’ਚ ਅਲਟਰਾ ਸਾਊਂਡ ਸਕੈਨ ਤੇ ਐਕਸਰੇਅ ਯੂਨਿਟ ਦਾ ਉਦਘਾਟਨ

11:08 AM Oct 11, 2024 IST
ਗੁਰੂ ਨਾਨਕ ਹਸਪਤਾਲ ’ਚ ਅਲਟਰਾ ਸਾਊਂਡ ਸਕੈਨ ਤੇ ਐਕਸਰੇਅ ਯੂਨਿਟ ਦਾ ਉਦਘਾਟਨ
ਉਦਘਾਟਨੀ ਰਸਮ ਅਦਾ ਕਰਨ ਮੌਕੇ ਵਿਧਾਇਕ ਡਾ. ਸੁਖਵਿੰਦਰ ਕੁਮਾਰ। ਫੋਟੋ: ਮਜਾਰੀ
Advertisement

ਪੱਤਰ ਪ੍ਰੇਰਕ
ਬੰਗਾ, 10 ਅਕਤੂਬਰ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿੱਚ ਰੇਡੀਓਲੋਜੀ ਵਿਭਾਗ ਵਿੱਚ ਆਧੁਨਿਕ ਨਵੀਂ ਅਲਟਰਾ ਸਾਊਂਂਡ ਸਕੈਨ ਅਤੇ ਨਵੇਂ ਡਿਜੀਟਲ ਐਕਸਰੇਅ ਯੂਨਿਟ ਦਾ ਅੱਜ ਉਦਘਾਟਨ ਕੀਤਾ ਗਿਆ। ਇਹ ਰਸਮ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਨਿਭਾਉਂਦਿਆ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲੋਕਾਂ ਨੂੰ ਵਧੀਆ ਅਤੇ ਰਿਆਇਤੀ ਸਿਹਤ ਸਹੂਲਤਾਂ ਦੇ ਰਿਹਾ ਹੈ। ਉਨ੍ਹਾਂ ਆਪਣਾ ਅਹਿਦ ਦੁਹਰਾਉਂਦਿਆਂ ਕਿਹਾ ਕਿ ਉਹ ਇਸ ਅਦਾਰੇ ਦੀ ਹੋਰ ਉੱਨਤੀ ਲਈ ਸਦਾ ਸਹਿਯੋਗੀ ਰਹਿਣਗੇ।
ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਸਿਹਤ ਵਿਭਾਗ ਦੇ ਅਧਿਕਾਰੀ ਡਾ. ਰੇਨੂੰ ਮਿੱਤਲ ਜ਼ਿਲ੍ਹਾ ਇੰਚਾਰਜ ਪੀਐੱਨਡੀਟੀ ਨੇ ਉਕਤ ਮਸ਼ੀਨਰੀ ਦੀ ਮੁਕੰਮਲ ਜਾਂਚ ਹਿੱਤ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ।

Advertisement

Advertisement
Advertisement
Author Image

sukhwinder singh

View all posts

Advertisement