For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਬੁੱਧ ਰਾਮ ਵੱਲੋਂ ਡਰੇਨ ਦੇ ਦੋ ਪੁਲਾਂ ਦਾ ਉਦਘਾਟਨ

08:51 AM Sep 23, 2024 IST
ਵਿਧਾਇਕ ਬੁੱਧ ਰਾਮ ਵੱਲੋਂ ਡਰੇਨ ਦੇ ਦੋ ਪੁਲਾਂ ਦਾ ਉਦਘਾਟਨ
ਪਿੰਡ ਹੁਸਨਪੁਰ ਵਿੱਚ ਡਰੇਨ ਦੇ ਪੁਲ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਬੁੱਧ ਰਾਮ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 22 ਸਤੰਬਰ
ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸਰਕਾਰਾਂ ਲੋਕਾਂ ਦੀ ਭਲਾਈ ਲਈ ਹੁੰਦੀਆਂ ਹਨ ਤੇ ਲੋਕ ਸਾਂਝੇ ਕੰਮ ਕਰਨ ਵਾਲੀਆਂ ਚੰਗੀਆਂ ਸਰਕਾਰ ਦੀ ਕਦਰ ਕਰਦੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰ ਰਹੀ ਹੈ। ਉਹ ਅੱਜ ਮਾਨਸਾ ਨੇੜਲੇ ਪਿੰਡ ਮੰਢਾਲੀ ਅਤੇ ਹਸਨਪੁਰ ਵਿਖੇ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ। ਵਿਧਾਇਕ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ’ਚੋਂ ਲੰਘਣ ਵਾਲੇ ਸਰਹਿੰਦ ਚੋਅ ਡਰੇਨ ਦੇ ਪੁਲ ਪਿੰਡ ਹਸਨਪੁਰ ਅਤੇ ਮੰਢਾਲੀ ਕੋਲ ਬਹੁਤ ਨੀਵੇਂ ਹੋ ਗਏ ਸਨ, ਜਿਨ੍ਹਾਂ ਵਿੱਚ ਬਰਸਾਤ ਦੇ ਮੌਸਮ ’ਚ ਬੂਟੀ ਫਸ ਜਾਂਦੀ ਸੀ। ਇਸ ਨਾਲ ਪਾਣੀ ਦੇ ਨਿਕਾਸ ਵਿੱਚ ਵੱਡੀ ਰੁਕਾਵਟ ਆਉਂਦੀ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਰਾਹੀਂ ਤਿਆਰ ਕਰਵਾਏ ਪਿੰਡ ਹਸਨਪੁਰ ਦੇ ਪੁਲ ’ਤੇ 68 ਲੱਖ ਰੁਪਏ ਅਤੇ ਪਿੰਡ ਮੰਢਾਲੀ ਦੇ ਪੁਲ ’ਤੇ 65 ਲੱਖ ਰੁਪਏ ਖ਼ਰਚ ਆਏ ਹਨ।
ਇਸ ਤਰ੍ਹਾਂ ਦੇ 7 ਪੁਲ ਇਸ ਸਰਹਿੰਦ ਚੋਅ ਡਰੇਨ ’ਤੇ ਬਣ ਚੁੱਕੇ ਹਨ ਅਤੇ ਦੂਜੇ ਪਿੰਡਾਂ ਚੋਂ ਗੁਜਰਨ ਵਾਲੀਆਂ ਡਰੇਨਾਂ ਦੇ ਨੀਵੇਂ ਜਾਂ ਖਸਤਾ ਹੋ ਚੁੱਕੇ ਪੁਲਾਂ ਦੇ ਕੰਮ ਕਰਨ ਲਈ ਵੀ ਮਨਜ਼ੂਰੀ ਹਿੱਤ ਸਰਕਾਰ ਨੂੰ ਲਿਖਕੇ ਭੇਜਿਆ ਹੋਇਆ ਹੈ। ਉਨ੍ਹਾਂ ਪਿੰਡ ਮੰਢਾਲੀ ਅਤੇ ਹਸਨਪੁਰ ਦੇ ਹੋਰ ਵਿਕਾਸ ਕਾਰਜਾਂ ਲਈ ਗਰਾਟਾਂ ਜਲਦੀ ਜਾਰੀ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਐਕਸੀਅਨ ਬਿਪਨ ਖੰਨਾ, ਐੱਸਡੀਓ ਕਰਮਜੀਤ ਸਿੰਘ, ਗੁਰਦਰਸ਼ਨ ਸਿੰਘ ਪਟਵਾਰੀ, ਬਲਵਿੰਦਰ ਸਿੰਘ ਕੁਲਾਰ, ਹਰਨੇਕ ਸਿੰਘ, ਅੰਗਰੇਜ਼ ਸਿੰਘ ਕਾਲਾ, ਜਗਜੀਤ ਸਿੰਘ ਜੇਈ ਵੀ ਮੌਜੂਦ ਸਨ।

Advertisement

Advertisement
Advertisement
Author Image

Advertisement