ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਇਕ ਵੱਲੋਂ ਤਿੰਨ ਪਿੰਡਾਂ ’ਚ ਟਿਊਬਵੈੱਲਾਂ ਦਾ ਉਦਘਾਟਨ

09:46 AM Jan 17, 2024 IST
ਵਿਧਾਇਕਾ ਸੰਤੋਸ਼ ਕਟਾਰੀਆ ਟਿਊਬਵੈੱਲ ਦਾ ਉਦਘਾਟਨ ਕਰਦੇ ਹੋਏ। -ਫੋਟੋ: ਗਹੂੰਣ

ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 16 ਜਨਵਰੀ
ਵਿਧਾਇਕ ਸੰਤੋਸ਼ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਸੇ ਨੀਤੀ ਤਹਿਤ ਛੋਟੇ ਕਿਸਾਨਾਂ ਨੂੰ ਸਿੰਜਾਈ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਵਿਧਾਇਕ ਨੇ ਅੱਜ ਪਿੰਡ ਕੁਲਾਰ, ਆਦੋਆਣਾ ਤੇ ਚੰਦਿਆਣੀ ਖੁਰਦ ਵਿੱਚ ਸਿੰਜਾਈ ਦੇ ਟਿਊਬਵੈੱਲਾਂ ਦਾ ਉਦਘਾਟਨ ਕੀਤਾ। ਬੀਬੀ ਕਟਾਰੀਆ ਨੇ ਆਖਿਆ ਕਿ ਇਨ੍ਹਾਂ ਟਿਊਬਵੈੱਲਾਂ ਦੇ ਚੱਲਣ ਨਾਲ ਤਿੰਨੇ ਪਿੰਡਾਂ ਦੀ ਜ਼ਮੀਨ ਵਾਹੀਯੋਗ ਬਣੇਗੀ, ਜਿਸ ਨਾਲ ਪਿੰਡ ਦੇ ਹਰ ਪਰਿਵਾਰ ਨੂੰ ਲਾਭ ਪਹੁੰਚੇਗਾ। ਇਸ ਮੌਕੇ ਚੰਦਰ ਮੋਹਨ ਜੇਡੀ ਨੇ ਕਿਹਾ ਕਿ ਸੰਤੋਸ਼ ਕਟਾਰੀਆ ਸਮੁੱਚੇ ਬਲਾਚੌਰ ਹਲਕੇ ਦੇ ਵਿਕਾਸ ਹਿਤ ਹਰ ਸੰਭਵ ਯਤਨ ਕਰ ਰਹੇ ਹਨ ਅਤੇ ਉਨ੍ਹਾਂ ਦੀ ਇਸੇ ਮਿਹਨਤ ਸਦਕਾ ਕੰਢੀ ਇਲਾਕੇ ਵਿੱਚ ਟਿਊਬਵੈੱਲ ਲੱਗ ਰਹੇ ਹਨ।
ਇਸ ਮੌਕੇ ਕੁਲਾਰ, ਆਦੋਆਣਾ ਅਤੇ ਚੰਦਿਆਣੀ ਖੁਰਦ ਆਦਿ ਪਿੰਡਾਂ ਦੇ ਸਮੂਹ ਵਾਸੀਆਂ ਵੱਲੋਂ ਵਿਧਾਇਕਾ ਸੰਤੋਸ਼ ਕਟਾਰੀਆ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹਰਮੇਸ਼ ਕਟਵਾਰਾ ਬਲਾਕ ਪ੍ਰਧਾਨ, ਪਵਨ ਕੁਮਾਰ ਰੀਠੂ, ਪ੍ਰੇਮ ਚੰਦ ਸਰਪੰਚ, ਪ੍ਰਸੋਤਮ, ਭਜਨ ਲਾਲ, ਦੀਪੀ ਸਰਪੰਚ, ਪਵਨ ਕੁਮਾਰ ਕਰੀਮਪੁਰ ਚਾਹਵਾਲਾ, ਨਰੇਸ਼ ਕੁਮਾਰ ਨੀਟਾ ਜੀਤਪੁਰ, ਰਾਮਪਾਲ ਪੰਡਿਤ, ਹਰਮੇਸ਼ ਸਰਪੰਚ ਕਟਵਾਰਾ ਅਤੇ ਹੇਮਰਾਜ ਭਾਟੀਆ ਆਦਿ ਪਤਵੰਤੇ ਵੀ ਮੌਜੂਦ ਸਨ।

Advertisement

Advertisement