ਦੁਨੀਆ ਦੇ ਦੂਜੇ ਸਭ ਤੋਂ ਵੱਡੇ ਮੰਦਰ ਅਕਸ਼ਰਧਾਮ ਦਾ ਅਮਰੀਕਾ ’ਚ ਉਦਘਾਟਨ
11:40 AM Oct 11, 2023 IST
Advertisement
ਰੌਬਨਿਸਵਿਲੇ, 11 ਅਕਤੂਬਰ
ਅਮਰੀਕਾ ਦੇ ਨਿਊਜਰਸੀ ਸ਼ਹਿਰ ਵਿੱਚ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਵੱਡੇ ਮੰਦਰ ਦਾ ਉਦਘਾਟਨ ਕੀਤਾ ਗਿਆ ਹੈ। ਨਿਊਯਾਰਕ ਸਿਟੀ ਤੋਂ 99 ਕਿਲੋਮੀਟਰ ਦੱਖਣ ਵਿਚ ਰੋਬਨਿਸਵਿਲੇ ਸਿਟੀ ਵਿਚ 185 ਏਕੜ ਜ਼ਮੀਨ ਵਿਚ ਸਥਿਤ ਇਹ ਅਕਸ਼ਰਧਾਮ ਮੰਦਰ 191 ਫੁੱਟ ਉੱਚਾ ਹੈ। ਮੰਦਰ ਦਾ ਉਦਘਾਟਨ ‘ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ’ (ਬੀਏਪੀਐੱਸ) ਦੇ ਆਗੂ ਮਹੰਤ ਸਵਾਮੀ ਮਹਾਰਾਜ ਦੀ ਹਾਜ਼ਰੀ ਵਿੱਚ ਕੀਤਾ ਗਿਆ। ਉਦਘਾਟਨੀ ਸਮਾਰੋਹ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ। ਡੇਲਾਵੇਅਰ ਦੇ ਗਵਰਨਰ ਜੌਹਨ ਕਾਰਨੇ ਅਤੇ ਕਾਂਗਰਸਮੈਨ ਸਟੈਨੀ ਹੋਇਰ ਨੇ ਵੀ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕੀਤੀ।
Advertisement
Advertisement