ਸਕੂਲ ਦੀ ਇਮਾਰਤ ਦਾ ਉਦਘਾਟਨ
06:14 AM Feb 02, 2025 IST
Advertisement
ਦਸੂਹਾ: ਇਥੇ ਜਗਦੀਸ਼ ਚੰਦਰ ਡੀਏਵੀ (ਜੇਸੀਡੀਏਵੀ) ਕਾਲਜ ਦਸੂਹਾ ਵਿੱਚ ਡੀਏਵੀ ਕਾਲਜੀਏਟ ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਮਹਾਂਰਿਸ਼ੀ ਰਾਮਨਾ ਆਸ਼ਰਮ ਅਮਰੀਕਾ ਦੇ ਰਣਬੀਰ ਸਿੰਘ (ਮਹਾਂਰਿਸ਼ੀ ਪ੍ਰਭੂ) ਵੱਲੋਂ ਕੀਤਾ ਗਿਆ। ਉਦਘਾਟਨੀ ਸਮਾਰੋਹ ਵਿੱਚ ਪ੍ਰਿੰਸੀਪਲ ਰਾਕੇਸ਼ ਮਹਾਜਨ ਦੀ ਅਗਵਾਈ ਹੇਠ ਪ੍ਰਬੰਧਕੀ ਟੀਮ ਵੱਲੋਂ ਮਹਾਂਰਿਸ਼ੀ ਪ੍ਰਭੂ ਅਤੇ ਉਨ੍ਹਾਂ ਨਾਲ ਅਮਰੀਕਾ ਤੋਂ ਆਏ ਅਨੁਯਾਈਆਂ ਦਾ ਰਸਮੀ ਤੌਰ ‘ਤੇ ਸਵਾਗਤ ਕੀਤਾ ਗਿਆ। ਪ੍ਰਿੰ. ਰਾਕੇਸ਼ ਮਹਾਜਨ ਨੇ ਦੱਸਿਆ ਕਿ ਬੱਚਿਆਂ ਦੀ ਗਿਣਤੀ ਵੱਧਣ ਕਾਰਨ ਇਕ ਹੋਰ ਨਵੀਂ ਇਮਾਰਤ ਦੀ ਲੋੜ ਮਹਿਸੂਸ ਕੀਤੀ ਗਈ। ਡਾ. ਗੁਰਮੀਤ ਸਿੰਘ ਨੇ ਦੱਸਿਆ ਕਿ ਮਹਾਂਰਿਸ਼ੀ ਪ੍ਰਭੂ ਜੇਸੀਡੀਏਵੀ ਦੇ ਵਿਦਿਆਰਥੀ ਰਹੇ ਹਨ। ਮਹਾਂਰਿਸ਼ੀ ਪ੍ਰਭੂ ਨੇ ਇਸ ਮੌਕੇ ਕਾਲਜ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪ੍ਰਬੰਧਕਾਂ ਵੱਲੋਂ ਮਹਾਂਰਿਸ਼ੀ ਪ੍ਰਭੂ ਦਾ ਸਨਮਾਨ ਕੀਤਾ ਗਿਆ। ਪ੍ਰੋ. ਵਰਿੰਦਰ ਤੇ ਅਮਰਵੀਰ ਨੇ ਸ਼ਬਦ ਗਾਇਣ ਕੀਤਾ। ਮੰਚ ਸੰਚਾਲਨ ਡਾ. ਗਿਰੀਸ਼ ਵੱਲੋਂ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement
Advertisement