For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਵੱਲੋਂ ਨਵੇਂ ਸਕੂਲ ਦਾ ਉਦਘਾਟਨ

10:23 AM Nov 15, 2024 IST
ਮੁੱਖ ਮੰਤਰੀ ਵੱਲੋਂ ਨਵੇਂ ਸਕੂਲ ਦਾ ਉਦਘਾਟਨ
Delhi Education and Finance Minister Atishi addresses a press conference regarding GST at Delhi Secretariat on Sunday. TRIBUNE PHOTO: MANAS RANJAN BHUI
Advertisement

ਨਵੀਂ ਦਿੱਲੀ: ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਅੱਜ ਉੱਤਰ ਪੂਰਬੀ ਦਿੱਲੀ ਦੇ ਸੁੰਦਰ ਨਗਰੀ ਵਿੱਚ 131 ਕਮਰਿਆਂ ਵਾਲੇ ਇੱਕ ਸਕੂਲ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਖੇਤਰ ਦੇ ਸਕੂਲਾਂ ਦੀਆਂ ਜਮਾਤਾਂ ਵਿੱਚ ਭੀੜ ਭੜੱਕੇ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਜਦੋਂ 2015 ਵਿੱਚ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣੇ ਸਨ ਤਾਂ ਲਗਪਗ ਡੇਢ ਸੌ ਵਿਦਿਆਰਥੀ ਇੱਕ ਜਮਾਤ ਵਿੱਚ ਬੈਠਦੇ ਸਨ। ਉਨ੍ਹਾਂ ਕਿਹਾ ਕਿ ਇਸ ਨਵੇਂ ਸਕੂਲ ਦੇ ਉਦਘਾਟਨ ਨਾਲ ਖੇਤਰ ਦੇ ਸਕੂਲਾਂ ਦੀਆਂ ਜਮਾਤਾਂ ’ਤੇ ਦਬਾਅ ਘੱਟ ਜਾਵੇਗਾ। ਸੁੰਦਰ ਨਗਰੀ, ਨੰਦ ਨਗਰੀ , ਮੰਡੋਲੀ ਅਤੇ ਹਰਸ਼ ਵਿਹਾਰ ਜਿਹੇ ਖੇਤਰਾਂ ਦੇ ਲਗਪਗ ਸੱਤ ਹਜ਼ਾਰ ਵਿਦਿਆਰਥੀ ਦੋ ਸ਼ਿਫ਼ਟਾਂ ਵਿੱਚ ਸਕੂਲ ਵਿੱਚ ਪੜ੍ਹਾਈ ਕਰਨਗੇ। ਇਮਾਰਤ ਵਿੱਚ ਸੱਤ ਲੈਬਾਂ, ਇੱਕ ਹਾਲ ਅਤੇ ਥੀਏਟਰ ਬਣਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀ ਸ਼ਲਾਘਾ ਕੀਤੀ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement