For the best experience, open
https://m.punjabitribuneonline.com
on your mobile browser.
Advertisement

ਕੌਂਸਲਰ ਵੱਲੋਂ ਬੂਟੇ ਲਗਾ ਕੇ ਨਵੇਂ ਪਾਰਕ ਦਾ ਉਦਘਾਟਨ

08:42 AM Aug 04, 2023 IST
ਕੌਂਸਲਰ ਵੱਲੋਂ ਬੂਟੇ ਲਗਾ ਕੇ ਨਵੇਂ ਪਾਰਕ ਦਾ ਉਦਘਾਟਨ
ਪਾਰਕ ਦੇ ਉਦਘਾਟਨ ਮੌਕੇ ਪੌਦਾ ਲਗਾਉਂਦੇ ਹੋਏ ਕੌਂਸਲਰ ਜਸਪ੍ਰੀਤ ਕੌਰ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 3 ਅਗਸਤ
ਇੱਥੋਂ ਦੇ ਫੇਜ਼-2 ਦੇ ਐੱਚਐੱਮ ਅਤੇ ਐੱਚਐੱਲ ਰਿਹਾਇਸ਼ੀ ਬਲਾਕ ਵਿੱਚ ਚੰਡੀਗੜ੍ਹ ਦੀ ਸਾਂਝੀ ਹੱਦ ਨਾਲ ਲਗਦੀ ਜ਼ਮੀਨ ਵਿੱਚ ਬਣਾਏ ਗਏ ਨਵੇਂ ਪਾਰਕ ਦਾ ਰਸਮੀ ਉਦਘਾਟਨ ਵਾਰਡ ਨੰਬਰ-1 ਦੀ ਕੌਂਸਲਰ ਜਸਪ੍ਰੀਤ ਕੌਰ ਅਤੇ ਸਮਾਜ ਸੇਵੀ ਆਗੂ ਰਾਜਾ ਕੰਵਰਜੋਤ ਸਿੰਘ ਨੇ ਪੌਦਾ ਲਗਾ ਕੇ ਕੀਤਾ। ਇਸ ਮੌਕੇ ਉਨ੍ਹਾਂ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਆਮ ਸ਼ਹਿਰੀਆਂ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਆ। ਜਸਪ੍ਰੀਤ ਕੌਰ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੜਾਅਵਾਰ ਪੂਰੇ ਕੀਤੇ ਜਾ ਰਹੇ ਹਨ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰ ਕੇ ਵਾਰਡ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਇਸ ਤੋਂ ਪਹਿਲਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਚਿਰੰਜੀ ਲਾਲ ਨੇ ਦੱਸਿਆ ਕਿ ਨਵੇਂ ਪਾਰਕ ਵਿੱਚ ਰੰਗ-ਬਰੰਗੀ ਕੰਧ ਬਣਾਈ ਗਈ ਹੈ ਅਤੇ ਫੁੱਲ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਮਹਿਲਾ ਕੌਂਸਲਰ ਨੇ ਸਥਾਨਕ ਲੋਕਾਂ ਦੀ ਮੰਗ ’ਤੇ ਬਹੁਤ ਘੱਟ ਸਮੇਂ ਵਿੱਚ ਇਸ ਪਾਰਕ ਨੂੰ ਸੈਰਗਾਹ ਵਜੋਂ ਵਿਕਸਤ ਕੀਤਾ ਹੈ। ਇਸ ਮੌਕੇ ਜਨਰਲ ਸਕੱਤਰ ਸੁਧੀਰ ਕੁਮਾਰ, ਪਰਸ਼ੂਰਾਮ ਯਾਦਵ, ਸੁਦਰਸ਼ਨ ਅਰੋੜਾ, ਰਾਜ ਕੁਮਾਰ ਗੁਪਤਾ, ਡਾ. ਸੁਖਦੇਵ ਰਾਜ ਨਾਗਪਾਲ, ਕੰਵਲ ਸਿੰਘ, ਬੌਬੀ, ਸਰੂਪ ਸਿੰਘ, ਦੀਪਕ ਖੋਸਲਾ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×