ਹਰਿਆਣਾ ਯੋਗ ਕਮਿਸ਼ਨ ਦੇ ਨਵੇਂ ਭਵਨ ਦਾ ਉਦਘਾਟਨ
07:45 AM Jan 26, 2025 IST
Advertisement
ਪੰਚਕੂਲਾ (ਪੱਤਰ ਪ੍ਰੇਰਕ):
Advertisement
ਹਰਿਆਣਾ ਦੀ ਸਿਹਤ ਮੰਤਰੀ ਆਰਤੀ ਰਾਓ ਨੇ ਕਿਹਾ ਹੈ ਕਿ ਭਾਰਤ ਵਿੱਚ ਯੋਗ ਰਿਸ਼ੀਆਂ ਮੁਨੀਆਂ ਦੀ ਦੇਣ ਹੈ, ਜਿਸ ਦਾ ਅੱਜ ਵਿਦੇਸ਼ਾਂ ਵਿੱਚ ਵੀ ਬੋਲਬਾਲਾ ਹੈ। ਉਨ੍ਹਾਂ ਨੇ ਇਹ ਗੱਲ ਅੱਜ ਪੰਚਕੂਲਾ ਦੇ ਸੈਕਟਰ-3 ਹਰਿਆਣਾ ਯੋਗ ਕਮਿਸ਼ਨ ਦੇ ਨਵੇਂ ਬਣੇ ਭਵਨ ਦਾ ਉਦਘਾਟਨ ਮੌਕੇ ਆਖੀ। ਉਨ੍ਹਾਂ ਨੇ ਇਸ ਦਫ਼ਤਰ ਦੀ ਨਵੀਂ ਬਣੀ ਇਮਾਰਤ ਵਿੱਚ ਪਿਰਾਮਿਡ ਹਾਲ ਤੇ ਮਹਾਂਰਿਸ਼ੀ ਪਤੰਜਲੀ ਦੇ ਬੁੱਤ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਸਿਹਤ ਮੰਤਰੀ ਨੇ ਆਖਿਆ ਕਿ ਹਰਿਆਣਾ ਵਿੱਚ ਕਿਸਾਨਾਂ ਲਈ ਇੱਕ ਪੋਰਟਲ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਕਿਸਾਨਾਂ ਦੀਆਂ ਫਸਲਾਂ ਦੀਆਂ ਜਿਨਸਾਂ ਦੀ ਖਰੀਦ ਹੋਵੇਗੀ।
Advertisement
Advertisement