ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਤੰਤਰਤਾ ਸੰਗਰਾਮੀਆਂ ਦੀ ਯਾਦ ’ਚ ਲਗਾਏ ਸਮਾਰਕ ਬੋਰਡ ਦਾ ਉਦਘਾਟਨ

08:24 AM Aug 21, 2024 IST
ਸਮਾਰਕ ਬੋਰਡ ਦਾ ਉਦਘਾਟਨ ਕਰਦੇ ਹੋਏ ਹਰਜਿੰਦਰ ਸਿੰਘ ਮਿੰਟੂ, ਐੱਸਡੀਐਮ ਰਿਚਾ ਗੋਇਲ ਅਤੇ ਹੋਰ।

ਪੱਤਰ ਪ੍ਰੇਰਕ
ਸਮਾਣਾ, 20 ਅਗਸਤ
ਬਲਾਕ ਸਮਾਣਾ ਦੇ ਸੁਤੰਤਰਤਾ ਸੰਗਰਾਮੀਆਂ ਦੀ ਯਾਦ ਵਿਚ ਸਥਾਨਕ ਯੂਨੀਕ ਪਾਰਕ (ਨੇੜੇ ਤਹਿਸੀਲ ਕੰਪਲੈਕਸ) ਵਿੱਚ ਨਵੇਂ ਬਣਾਏ ਗਏ ਸਮਾਰਕ ਬੋਰਡ ਦਾ ਉਦਘਾਟਨ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੇ ਭਰਾ ਹਰਜਿੰਦਰ ਸਿੰਘ ਮਿੰਟੂ, ਪੀਏ ਗੁਰਦੇਵ ਸਿੰਘ ਟਿਵਾਣਾ, ਐੱਸਡੀਐੱਮ ਰਿਚਾ ਗੋਇਲ, ਕਾਰਜਸਾਧਕ ਅਫਸਰ ਬਰਜਿੰਦਰ ਸਿੰਘ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।
ਉਦਘਾਟਨ ਉਪਰੰਤ ਗੁਰਦੇਵ ਸਿੰਘ ਟਿਵਾਣਾ, ਐੱਸਡੀਐੱਮਰਿਚਾ ਗੋਇਲ, ਈਓ ਬਰਜਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ਵਿਚ ਹਿੱਸਾ ਲੈਣ ਵਾਲੇ ਸੁਤੰਤਰਤਾ ਸੰਗਰਾਮੀਆਂ ਦੀ ਯਾਦ ’ਚ ਯੂਨੀਕ ਪਾਰਕ ਵਿਚ ਲਗਾਏ ਗਏ ਇਸ ਸਮਾਰਕ ਬੋਰਡ ਵਿਚ ਬਲਾਕ ਸਮਾਣਾ ਦੇ ਸਮੁੱਚੇ ਸੁਤੰਤਰਤਾ ਸੰਗਰਾਮੀਆਂ ਦੇ ਨਾਮ ਦਰਜ ਕਰਨਾ ਫਰੀਡਮ ਫਾਈਟਰ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦਾ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਜਦੋਂ ਇਸ ਪਾਰਕ ਵਿੱਚ ਆਵੇਗੀ ਤਾਂ ਉਨ੍ਹਾਂ ਆਪਣੇ ਖੇਤਰ ਦੇ ਫਰੀਡਮ ਫਾਈਟਰਾਂ ਬਾਰੇ ਜਾਣਕਾਰੀ ਮਿਲੇਗੀ। ਇਸ ਮੌਕੇ ਫਰੀਡਮ ਫਾਈਟਰ ਜਥੇਬੰਦੀ ਦੇ ਉਤਰਾ ਅਧਿਕਾਰੀ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਧਨੇਠਾ, ਬਲਾਕ ਪ੍ਰਧਾਨ ਵਿਜੇ ਕੁਮਾਰ, ਜਗਜੀਤ ਸਿੰਘ ਦਰਦੀ, ਸੁਰਿੰਦਰ ਸਿੰਘ ਗੁਰਾਇਆ, ਜੋਗਿੰਦਰ ਸਿੰਘ ਬਾਗੀ, ਜਸਵਿੰਦਰ ਸਿੰਘ ਦਰਦ, ਅਮਰਜੀਤ ਸਿੰਘ ਗੁਰਾਇਆ, ਹਰਦੀਪ ਸਿੰਘ ਅਸਮਾਨਪੁਰ, ਜਸਵੀਰ ਸਿੰਘ ਹਾਜ਼ਰ ਸੀ।

Advertisement

Advertisement