ਰੰਧਾਵਾ ਵੱਲੋਂ ਸਬ-ਯਾਰਡ ਦਾ ਉਦਘਾਟਨ
06:54 AM Aug 30, 2024 IST
ਡੇਰਾ ਬਾਬਾ ਨਾਨਕ
Advertisement
ਪੰਜਾਬ ਉਦਯੋਗ ਵਿਕਾਸ ਬੋਰਡ ਦੇ ਉਪ ਚੇਅਰਮੈਨ ਅਤੇ ‘ਆਪ’ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ‘ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਪਿੰਡ ਸ਼ਾਹਪੁਰ ਗੋਰਾਇਆ ’ਚ ਸਬ ਯਾਰਡ ਦਾ ਉਦਘਾਟਨ ਕੀਤਾ। ਕਿਸਾਨਾਂ ਮੰਡੀ ’ਚ ਲਿਆਂਦੀ ਜਿਣਸ ਨੂੰ ਹੁਣ ਇਸ ਸ਼ੈੱਡ ’ਚ ਮੀਂਹ ਸਮੇਂ ਰੱਖ ਸਕਣਗੇ। ਡੇਰਾ ਬਾਬਾ ਨਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ‘ਆਪ’ ਆਗੂ ਜਗਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਉਪਰ 26 ਲੱਖ ਰੁਪਏ ਖ਼ਰਚਾ ਆਇਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਬੇਮੌਸਮੀ ਬਰਸਾਤ ਦੌਰਾਨ ਕਿਸਾਨਾਂ ਨੂੰ ਮੰਡੀ ’ਚ ਲਿਆਂਦੇ ਅਨਾਜ ਸਮੇਂ ਮੁਸ਼ਕਲ ਪੇਸ਼ ਆਉਂਦੀ ਸੀ। ਇਸ ਮੌਕੇ ਜ਼ਿਲ੍ਹਾ ਮੰਡੀਕਰਨ ਬੋਰਡ ਦੇ ਐਕਸੀਅਨ ਬਲਦੇਵ ਸਿੰਘ ਬਾਜਵਾ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਸ੍ਰੀ ਰੰਧਾਵਾ ਅਤੇ ਸ੍ਰੀ ਕਾਹਲੋਂ ਨੇ ਹਲਕੇ ਦੀ ਜ਼ਿਮਨੀ ਸ਼ਾਨ ਨਾਲ ਜਿੱਤਣ ਦੀ ਭਵਿੱਖਬਾਣੀ ਕੀਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement