ਜੀਐੱਨਈ ਕਾਲਜ ’ਚ ਉਪ ਡਾਕ ਘਰ ਦਾ ਉਦਘਾਟਨ
ਲੁਧਿਆਣਾ: ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਲੁਧਿਆਣਾ ਵਿੱਖੇ ਉਪ ਡਾਕਘਰ ਦਾ ਉਦਘਾਟਨ ਕਾਲਜ ਦੇ ਡਾਇਰੈਕਟਰ ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਜਿਸ ਦਾ ਨਵੀਨੀਕਰਨ ਕੀਤਾ ਗਿਆ ਸੀ। ਇਹ ਡਾਕਘਰ ਕੈਂਪਸ ਵਿੱਚ 1959 ਤੋਂ ਹੋਂਦ ਵਿੱਚ ਆਇਆ ਸੀ ਜੋ ਹੁਣ ਕਾਲਜ ਕੈਂਪਸ ਦੇ ਮੁੱਖ ਦੁਆਰ ਦੇ ਨਾਲ ਸਥਾਪਿਤ ਪੰਜਾਬ ਐਂਡ ਸਿੰਧ ਬੈਂਕ ਦੇ ਕੋਲ ਚਲਾ ਗਿਆ ਹੈ ਜਿਸ ਨਾਲ ਆਮ ਜਨਤਾ ਨੂੰ ਵੀ ਸੇਵਾਵਾਂ ਲੈਣ ਦਾ ਮੌਕਾ ਮਿਲੇਗਾ। ਉਦਘਾਟਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਇੰਦਰਪਾਲ ਸਿੰਘ ਡਾਇਰੈਕਟਰ ਤੇ ਪ੍ਰਿੰਸੀਪਲ ਸਹਿਜਪਾਲ ਸਿੰਘ ਪੁੱਜੇ ਜਿੰਨਾ ਦਾ ਸਵਾਗਤ ਡਾਕਘਰ ਦੇ ਮੁਖੀ ਵਿਕਾਸ ਸ਼ਰਮਾ ਅਤੇ ਉੱਪ ਡਾਕਘਰ ਦੀ ਇੰਚਾਰਜ ਸ਼੍ਰੀਮਤੀ ਮੀਨਾਕਸ਼ੀ ਰਾਇ ਵੱਲੋਂ ਕੀਤਾ ਗਿਆ। ਇਸ ਮੌਕੇ ਮੀਨਾਕਸ਼ੀ ਰਾਇ ਨੇ ਨਵੀਆਂ ਸਕੀਮਾਂ ਅਤੇ ਸੇਵਾਵਾਂ ਬਾਰੇ ਦੱਸਿਆ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਸੁਕਨਿਆ ਸਮਰਿੱਧੀ ਅਕਾਊਂਟ, ਪਬਲਿਕ ਪ੍ਰੋਵੀਡੈਂਟ ਫੰਡ, ਸੀਨੀਅਰ ਸਿਟੀਜ਼ਨ ਬੱਚਤ ਅਕਾਊਂਟ ਅਤੇ ਮਹਿਲਾ ਸਨਮਾਨ ਬੱਚਤ ਸਰਟੀਫਿਕੇਟ ਆਦਿ ਸ਼ਾਮਲ ਹਨ। ਸੁਪਰਡੈਂਟ ਪੋਸਟ ਆਫਿਸ ਵਿਕਾਸ ਸ਼ਰਮਾ ਵੱਲੋਂ ਕਾਲਜ ਪ੍ਰਬੰਧਕਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ