For the best experience, open
https://m.punjabitribuneonline.com
on your mobile browser.
Advertisement

ਪੀਏਯੂ ਵਿੱਚ ਬਹਾਰ ਰੁੱਤ ਦੇ ਫੁੱਲਾਂ ਦੇ ਬਾਗ਼ ਦਾ ਉਦਘਾਟਨ

10:15 AM Mar 16, 2024 IST
ਪੀਏਯੂ ਵਿੱਚ ਬਹਾਰ ਰੁੱਤ ਦੇ ਫੁੱਲਾਂ ਦੇ ਬਾਗ਼ ਦਾ ਉਦਘਾਟਨ
ਫੁੱਲਾਂ ਦੇ ਬਾਗ ਦਾ ਉਦਘਾਟਨ ਕਰਦੇ ਹੋਏ ਹਰਵੰਤ ਕੌਰ ਖੁਸ਼।
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਮਾਰਚ
ਅੱਜ ਪੀਏਯੂ ਵਿੱਚ ਫੁੱਲਾਂ ਦੀਆਂ ਬਹਾਰ ਰੁੱਤ ਵਿੱਚ ਖਿੜਨ ਵਾਲੀਆਂ ਕਿਸਮਾਂ ਦੇ ਬਾਗ਼ ਦਾ ਉਦਘਾਟਨ ਹੋਇਆ। ਇਹ ਉਦਘਾਟਨ ਸੰਸਾਰ ਪ੍ਰਸਿੱਧ ਵਿਗਿਆਨੀ ਅਤੇ ਚੌਲਾਂ ਦੇ ਪਿਤਾਮਾ ਡਾ. ਗੁਰਦੇਵ ਸਿੰਘ ਖੁਸ਼ ਅਤੇ ਉਨ੍ਹਾਂ ਦੀ ਪਤਨੀ ਹਰਵੰਤ ਕੌਰ ਖੁਸ਼ ਨੇ ਕੀਤਾ। ਉਨ੍ਹਾਂ ਨਾਲ ਪੀਏਯੂ ਦੇ ਉਪ ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ। ਇਸ ਬਾਗ਼ ਦੀ ਸਥਾਪਨਾ ਅਤੇ ਸਾਂਭ ਸੰਭਾਲ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਕੀਤੀ ਗਈ ਹੈ। ਇਸ ਮੌਕੇ ਡਾ. ਖੁਸ਼ ਨੇ ਕਿਹਾ ਕਿ ਪੀਏਯੂ ਨੇ ਖੇਤੀ ਦੇ ਨਾਲ-ਨਾਲ ਕਿਸਾਨਾਂ ਅਤੇ ਬਾਕੀ ਸਮਾਜ ਨੂੰ ਸਾਹਿਤ, ਕਲਾ ਅਤੇ ਸੁੰਦਰਤਾ ਨਾਲ ਭਰਪੂਰ ਕੀਤਾ ਹੈ। ਬਹਾਰ ਰੁੱਤ ਦੇ ਫੁੱਲਾਂ ਦੇ ਇਸ ਬਾਗ ਨੂੰ ਉਨ੍ਹਾਂ ਸੁੰਦਰਤਾ ਦਾ ਸੰਗ੍ਰਹਿ ਕਹਿੰਦਿਆਂ ਆਸ ਪ੍ਰਗਟਾਈ ਕਿ ਇਹ ਕਾਰਜ ਸੁੰਦਰਤਾ ਦੇ ਨਾਲ-ਨਾਲ ਫੁੱਲ ਉਤਪਾਦਕ ਕਿਸਾਨਾਂ ਨੂੰ ਵੀ ਆਕਰਸ਼ਿਤ ਕਰੇਗਾ। ਡਾ. ਗੋਸਲ ਨੇ ਕਿਹਾ ਕਿ ਇਸ ਬਾਗ ਦੀ ਸਥਾਪਨਾ ਦਾ ਉਦੇਸ਼ ਸੁੰਦਰਤਾ ਨੂੰ ਮਾਨਣ ਦੇ ਨਾਲ ਨਾਲ ਸਿੱਖਿਆ ਦੇਣਾ ਵੀ ਹੈ। ਫੁੱਲਾਂ ਦੀਆਂ ਬਹੁਤੀਆਂ ਕਿਸਮਾਂ ਬਾਰੇ ਸਮਾਜ ਦੇ ਪੜ੍ਹੇ ਲਿਖੇ ਵਰਗਾਂ ਵਿੱਚ ਵੀ ਅਣਜਾਣਤਾ ਪਾਈ ਜਾਂਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×