For the best experience, open
https://m.punjabitribuneonline.com
on your mobile browser.
Advertisement

ਪਠਾਣਮਾਜਰਾ ਵੱਲੋਂ ਸੌੌਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਉਦਘਾਟਨ

08:10 AM Sep 17, 2023 IST
ਪਠਾਣਮਾਜਰਾ ਵੱਲੋਂ ਸੌੌਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਉਦਘਾਟਨ
ਸਮਾਗਮ ’ਚ ਸ਼ਿਰਕਤ ਕਰਦੇ ਹੋਏ ਵਿਧਾਇਕ ਹਰਮੀਤ ਪਠਾਣਮਾਜਰਾ। -ਫੋਟੋ: ਸੁਰਿੰਦਰ ਚੌਹਾਨ
Advertisement

ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 16 ਸਤੰਬਰ
ਸਵੱਛ ਭਾਰਤ ਮਿਸ਼ਨ ਤਹਿਤ ਦੇਵੀਗੜ੍ਹ ਦੇ ਪਿੰਡ ਬਰਕਤਪੁਰ ਵਿੱਚ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਅੱਜ ਗਿੱਲੇ-ਸੁੱਕੇ ਕੂੜੇ ਦੇ ਪਲਾਂਟ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਰਾਹੀਂ ਪਿੰਡ ਵਿੱਚ ਠੋਸ ਕੂੜੇ ਦਾ ਸਹੀ ਢੰਗ ਨਾਲ ਪ੍ਰਬੰਧਨ ਕੀਤਾ ਜਾਵੇਗਾ। ‘ਸਵੱਛਤਾ ਹੀ ਸੇਵਾ’ ਤਹਿਤ ਬਰਕਤਪੁਰ ਨੂੰ ਕੂੜਾ ਮੁਕਤ ਬਣਾ ਕੇ ਮਾਡਲ ਪਿੰਡ ਬਣਾਇਆ ਜਾਵੇਗਾ।
ਇਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਿਵੀਜ਼ਨ ਮਕੈਨੀਕਲ ਦੇ ਐਕਸੀਅਨ ਈਸ਼ਾਨ ਕੌਸ਼ਲ ਦੀ ਅਗਵਾਈ ਅਧੀਨ ਸੋਸ਼ਲ ਸਟਾਫ਼ ਦੇ ਅਧਿਕਾਰੀ ਅਮਨਦੀਪ ਕੌਰ ਆਈਈਸੀ, ਅਨੁਰਾਧਾ ਸੀਡੀਐੱਸ ਅਤੇ ਸੰਦੀਪ ਕੁਮਾਰ ਬੀਆਰਸੀ ਨੇ ‘ਸਵੱਛਤਾ ਹੀ ਸੇਵਾ’ ਅਭਿਆਨ ਤਹਿਤ ਗਿੱਲੇ ਸੁੱਕੇ ਅਤੇ ਤਰਲ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਕਰਨ ਬਾਰੇ ਜਾਣਕਾਰੀ ਦਿੱਤੀ। ਅਮਨਦੀਪ ਕੌਰ ਆਈਈਸੀ ਨੇ ਪਿੰਡ ਵਾਸੀਆਂ ਨੂੰ ਸਵੱਛਤਾ ਅਤੇ ਸਿਹਤ ਸਬੰਧੀ ਆਦਤਾਂ ਬਾਰੇ ਵੀ ਜਾਗਰੂਕ ਕੀਤਾ। ਰਾਊਂਡ ਗਲਾਸ ਫਾਊਡੇਸ਼ਨ ਦੇ ਮੈਂਬਰਾਂ ਭਰਪੂਰ ਸਿੰਘ ਅਤੇ ਗੁਰਸੇਵਕ ਸਿੰਘ ਵੱਲੋਂ ਕੂੜਾ ਇਕੱਠਾ ਕਰਨ ਲਈ ਟਰਾਈ ਸਾਈਕਲ, ਨੀਲੇ ਅਤੇ ਹਰੇ ਰੰਗ ਦੇ ਕੂੜੇਦਾਨ ਵੀ ਵੰਡੇ। ਇਸ ਮੌਕੇ ਸਰਪੰਚ ਅੰਗਰੇਜ਼ ਕੌਰ ਸਰਪੰਚ, ਬਲਾਕ ਸਮਿਤੀ ਮੈਂਬਰ ਸਿਮਰਦੀਪ ਸਿੰਘ, ਡਾਕਟਰ ਕਰਮ ਸਿੰਘ ਬਲਲੇੜਾ, ਸਰਪੰਚ ਪੰਜਾਬ ਸਿੰਘ ਚੂਹਟ ਤੇ ਸਰਪੰਚ ਹਰਪ੍ਰੀਤ ਸਿੰਘ ਕਛਵੀ ਸਮੇਤ ਹੋਰ ਵੀ ਮੌਜੂਦ ਸਨ।

Advertisement

Advertisement
Author Image

Advertisement
Advertisement
×