ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਇਕ ਬੁੱਧ ਰਾਮ ਵੱਲੋਂ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ

07:30 AM Jul 07, 2023 IST
ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਬੁੱਧ ਰਾਮ। -ਫੋਟੋ: ਬੋਹਾ

ਪੱਤਰ ਪ੍ਰੇਰਕ
ਬੋਹਾ, 6 ਜੁਲਾਈ
ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋ ਅੱਜ ਬੋਹਾ ਦੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਟਰੀਟਮੈਂਟ ਪਲਾਂਟ ਸੂਬੇ ਦੇ ਬਿਹਤਰੀਨ ਟਰੀਟਮੈਂਟ ਪਲਾਂਟਾਂ ਵਿਚੋਂ ਇੱਕ ਹੈ ਤੇ ਇਸਦੇ ਸ਼ੁਰੂ ਹੋਣ ਨਾਲ ਬੋਹਾ ਨਿਵਾਸੀਆਂ ਨੂੰ ਗੰਦੇ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਲੰਮੇ ਸਮੇਂ ਤੋਂ ਚਲੀ ਆ ਰਹੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਸ ਮੌਕੇ ਸ਼ਹਿਰ ਵਾਸੀਆਂ ਨੇ ਉਨ੍ਹਾਂ ਨੂੰ ਦਰਪੇਸ਼ ਕੁਝ ਮੁਸ਼ਕਲਾਂ ਤੋਂ ਵੀ ਜਾਣੂ ਕਰਵਾਇਆ। ਵਿਧਾਇਕ ਨੇ ਇਨ੍ਹਾਂ ਮੁਸ਼ਕਲਾਂ ਦੇ ਹੱਲ ਲਈ ਮੌਕੇ ’ਤੇ ਹੀ ਸਰਕਾਰੀ ਅਧਿਕਾਰੀਆਂ ਨੂੰ ਅਾਦੇਸ਼ ਦਿੱਤੇ। ਇਸ ਸਮੇਂ ਨਗਰ ਪੰਚਾਇਤ ਬੋਹਾ ਦੀ ਪ੍ਰਧਾਨ ਸੁਖਜੀਤ ਕੌਰ, ਮੀਤ ਪ੍ਰਧਾਨ ਮਲਕੀਤ ਕੌਰ, ਐੱਮਸੀ ਬਲਵੀਰ ਕੌਰ, ਸਮਾਜਸੇਵੀ ਕਮਲਦੀਪ ਬਾਵਾ, ਦਰਸ਼ਨ ਘਾਰੂ, ਹਰਪਾਲ ਸਿੰਘ ਪੰਮੀ, ਟਰੱਕ ਯੂਨੀਅਨ ਦੇ ਪ੍ਰਧਾਨ ਨੈਬ ਸਿੰਘ, ਕੌਂਸਲਰ ਮਿੱਠੂ ਸਿੰਘ, ਜਗਸੀਰ ਸਿੰਘ, ਦਰਸ਼ਨ ਕੌਰ, ਡਾ. ਜਸਵੀਰ ਸਿੰਘ ਜੱਸਾ, ਕਮਲਜੀਤ ਸਿੰਘ ਤੇ ਮੇਵਾ ਸਿੰਘ ਆਦਿ ਵੀ ਹਾਜ਼ਰ ਸਨ।

Advertisement

Advertisement
Tags :
ਉਦਘਾਟਨਸੀਵਰੇਜਟਰੀਟਮੈਂਟਪਲਾਂਟਬੁੱਧਵੱਲੋਂਵਿਧਾਇਕ