ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਗਮ ਕਮਿਸ਼ਨਰ ਵੱਲੋਂ ਜਨਤਕ ਪਖਾਨਿਆਂ ਦਾ ਉਦਘਾਟਨ

08:00 AM Aug 23, 2024 IST
ਜਨਤਕ ਪਖਾਨੇ ਦਾ ਉਦਘਾਟਨ ਕਰਦੇ ਹੋਏ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ।

ਮੁਕੇਸ਼ ਕੁਮਾਰ
ਚੰਡੀਗੜ੍ਹ, 22 ਅਗਸਤ
ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਅੱਜ ਇੱਥੇ ਸੈਕਟਰ-46 ਬੀ ਮਾਰਕੀਟ ਵਿੱਚ ਟਾਇਲਟ ਬਲਾਕ ਦਾ ਉਦਘਾਟਨ ਕੀਤਾ। ਲਗਪਗ 10.61 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੇ ਗਏ ਇਸ ਟਾਇਲਟ ਬਲਾਕ ਵਿੱਚ ਬੱਚਿਆਂ ਅਤੇ ਟਰਾਂਸਜ਼ੈਂਡਰਾਂ ਲਈ ਵੀ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਔਰਤਾਂ ਲਈ ਬਣਾਏ ਗਏ ਟਾਇਲਟ ਬਲਾਕ ਵਿੱਚ ਸੈਨੇਟਰੀ ਪੈਡ ਅਤੇ ਸੈਨੇਟਰੀ ਪੈਡਾਂ ਦੇ ਵਿਗਿਆਨਕ ਢੰਗ ਨਾਲ ਨਿਬੇੜੇ ਲਈ ਸੈਨੇਟਰੀ ਇਨਸਿਨਰੇਟਰ ਦਾ ਵੀ ਪ੍ਰਬੰਧ ਹੈ। ਇਸ ਮੌਕੇ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਮਾਰਕੀਟਾਂ ਅਤੇ ਪਾਰਕਾਂ ਵਿੱਚ ਸਥਿਤ ਸਾਰੇ ਟਾਇਲਟ ਬਲਾਕਾਂ ਦੀ ਜੀਓਟੈਗਿੰਗ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ ਗੂਗਲ ਮੈਪ ਰਾਹੀਂ ਲੱਭਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਟਾਇਲਟ ਬਲਾਕ ਵਿੱਚ ਕਿਊਆਰ ਕੋਡ ਦਿੱਤੇ ਗਏ ਹਨ ਅਤੇ ਇਨ੍ਹਾਂ ਨੂੰ ਸਕੈਨ ਕਰਕੇ ਸੀਵਰੇਜ ਬਲਾਕੇਜ, ਪਾਣੀ ਦੀ ਲੀਕੇਜ ਅਤੇ ਬੰਦ ਪਈਆਂ ਟੂਟੀਆਂ ਵਰਗੀਆਂ ਸਮੱਸਿਆਵਾਂ ਬਾਰੇ ਸੂਚਨਾ ਦਿੱਤੀ ਜਾ ਸਕਦੀ ਹੈ। ਕਮਿਸ਼ਨਰ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਅਤੇ ਵਾਟਰ ਪਲੱਸ ਦੇ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ਸਾਰੇ ਪੁਰਾਣੇ ਟਾਇਲਟ ਬਲਾਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵਿੱਚ ਹੋਰ ਸਹੂਲਤਾਂ ਸਮੇਤ ਆਧੁਨਿਕ ਪਲੰਬਿੰਗ ਉਪਕਰਨ ਸ਼ਾਮਲ ਕੀਤੇ ਜਾ ਰਹੇ ਹਨ। ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ, ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-46 ਦੇ ਪ੍ਰਧਾਨ ਬਲਵਿੰਦਰ ਸਿੰਘ ‘ਉੱਤਮ’, ਸਾਬਕਾ ਕੌਂਸਲਰ ਜਤਿੰਦਰ ਭਾਟੀਆ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਹਾਜ਼ਰ ਸਨ।

Advertisement

Advertisement