ਸਿਵਲ ਹਸਪਤਾਲ ਵਿੱਚ ਮਰੀਜ਼ ਸਹੂਲਤ ਸੈਂਟਰ ਦਾ ਉਦਘਾਟਨ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 2 ਜੁਲਾਈ
ਸਥਾਨਕ ਸਿਵਲ ਹਸਪਤਾਲ ’ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਅਤੇ ਉਨ੍ਹਾਂ ਨੂੰ ਇਲਾਜ ਸਬੰਧੀ ਸਹੀ ਮਾਰਗ ਦਰਸ਼ਨ ਕਰਵਾਉਣ ਲਈ ਮਰੀਜ਼ ਸਹੂਲਤ ਸੈਂਟਰ ਖੋਲ੍ਹਿਆ ਗਿਆ ਹੈ ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ। ਜਿੰਪਾ ਨੇ ਕਿਹਾ ਕਿ ਸਿਵਲ ਹਸਪਤਾਲ ’ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਇਸ ਸੈਂਟਰ ਤੋਂ ਕਾਫੀ ਸਹੂਲਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਚ ਹੱਡੀਆਂ ਤੇ ਜੋੜਾਂ ਦੇ ਮਰੀਜ਼ਾਂ ਲਈ ਗੋਡੇ ਅਤੇ ਚੂਲੇ ਬਦਲਣ ਦੀ ਸਹੂਲਤ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ ਹੁਣ ਤੱਕ ਹੱਡੀਆਂ ਦੇ ਮਾਹਿਰ ਡਾ. ਮਨਮੋਹਨ ਸਿੰਘ ਅਤੇ ਡਾ. ਗੁਰਮਿੰਦਰ ਸਿੰਘ ਦੁਆਰਾ ਗੋਡੇ ਬਦਲਣ ਦੇ 14 ਅਪਰੇਸ਼ਨ ਕੀਤੇ ਜਾ ਚੁੱਕੇ ਹਨ ਜੋ ਆਯੁਸ਼ਮਾਨ ਕਾਰਡ ’ਤੇ ਮੁਫਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਦਿਲ ਦੇ ਮਰੀਜ਼ਾਂ ਨੂੰ ਲਗਾਇਆ ਜਾਣ ਵਾਲਾ ਜੀਵਨ ਰੱਖਿਅਕ ਟੀਕਾ ਹੁਣ ਸਰਕਾਰੀ ਹਸਪਤਾਲ ’ਚ ਮੁਫਤ ਲਗਾਇਆ ਜਾਵੇਗਾ। ਇਸ ਮੌਕੇ ਸਿਵਲ ਸਰਜਨ ਡਾ. ਬਲਵਿੰਦਰ ਡਮਾਣਾ, ਸੀਨੀਅਰ ਮੈਡੀਲ ਅਫਸਰ ਡਾ. ਸਵਾਤੀ, ਡਾ. ਮਨਹੋਨ ਸਿੰਘ, ਡਾ. ਨੇਹਾ, ਮੇਅਰ ਸੁਰਿੰਦਰ ਕੁਮਾਰ, ਵਿਜੇ ਅਰੋੜਾ ਆਦਿ ਮੌਜੂਦ ਸਨ।