ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਿੰਦਰਾ ਹਸਪਤਾਲ ’ਚ ਅਪਰੇਸ਼ਨ ਥੀਏਟਰਾਂ ਦਾ ਉਦਘਾਟਨ

09:11 AM Oct 23, 2024 IST
ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤਿ-ਆਧੁਨਿਕ ਅਪਰੇਸ਼ਨ ਥੀਏਟਰਾਂ ਦਾ ਉਦਘਾਟਨ ਕਰਦੇ ਹੋਏ।

ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਅਕਤੂਬਰ
ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਿਹਤ ਕ੍ਰਾਂਤੀ ਲਿਆਂਦੀ ਹੈ। ਉਹ ਅੱਜ ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ 6 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਮਗਰੋਂ ਨਵੇਂ ਬਣਾਏ 3 ਹੋਰ ਈ.ਐੱਨ.ਟੀ., ਓਨਕਾਲੋਜੀ ਤੇ ਪੈਡਿਆਟ੍ਰਿਕਸ ਸਰਜਰੀ ਦੇ ਅਲਟਰਾ ਮਾਡਰਨ ਅਤੇ ਅਤਿ-ਆਧੁਨਿਕ ਮੋਡਿਊਲਰ ਅਪਰੇਸ਼ਨ ਥੀਏਟਰਾਂ ਦਾ ਉਦਘਾਟਨ ਕਰਨ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 7.5 ਕਰੋੜ ਨਾਲ 4 ਮੌਡਿਊਲਰ ਅਪਰੇਸ਼ਨ ਥੀਏਟਰ ਮਰੀਜ਼ਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਅਪਰੇਸ਼ਨ ਥੀਏਟਰ ਏਮਜ ਜਾਂ ਫਿਰ ਪੀਜੀਆਈ ਵਰਗੀਆਂ ਸੰਸਥਾਵਾਂ ਵਿੱਚ ਹਨ ਅਤੇ ਇਹ ਸੁਵਿਧਾਵਾਂ ਵੱਡੇ ਤੋਂ ਵੱਡੇ ਕਾਰਪੋਰੇਟ ਹਸਪਤਾਲਾਂ ਵਿੱਚ ਵੀ ਨਹੀਂ ਹਨ ਜਿਸ ਲਈ ਇਹ ਮੌਡਿਊਲਰ ਅਪੇਰਸ਼ਨ ਥੀਏਟਰ ਮਰੀਜ਼ਾਂ ਲਈ ਵਰਦਾਨ ਸਾਬਤ ਹੋਣਗੇ।
ਮੰਤਰੀ ਨੇ ਹੋਰ ਦੱਸਿਆ ਕਿ ਇਨ੍ਹਾਂ ਅਪਰੇਸ਼ਨ ਥੀਏਟਰਾਂ ’ਚ ਲੈਮੀਨਾਰ ਫਲੋ ਸਿਸਟਮ ਤੇ ਹੈਫ਼ਾ ਫਿਲਟਰ ਕਰਕੇ ਲਗਾਤਾਰ ਹਰ ਤਿੰਨ ਤੋਂ ਪੰਜ ਮਿੰਟ ਬਾਅਦ ਹਵਾ ਤਬਦੀਲ ਹੋਵੇਗੀ ਤੇ ਤਾਪਮਾਨ ਤੇ ਨਮੀਂ ਕੰਟਰੋਲ ਕਰਦੇ ਹਨ ਇੱਥੇ ਮਰੀਜਾਂ ਨੂੰ ਆਪਰੇਸ਼ਨ ਤੋਂ ਬਾਅਦ ਕਿਸੇ ਵੀ ਲਾਗ ਦੀ ਬਿਮਾਰੀ ਦਾ ਕੋਈ ਖ਼ਤਰਾ ਨਹੀਂ ਹੋਵੇਗਾ। ਇੱਥੇ ਵਰਤੇ ਜਾਣ ਵਾਲੇ ਸਾਰੇ ਉਪਕਰਨ ਪ੍ਰੀਫੈਬਰੀਕੇਟ ਤੇ ਦੀਵਾਰ ਵਿੱਚ ਫਿਟ ਹਨ। ਡਾ. ਬਲਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਇਹ ਚਾਰੇ ਅਲਟਰਾ ਮਾਡਰਨ ਮੌਡਿਊਲਰ ਅਪਰੇਸ਼ਨ ਥੀਏਟਰ ਬੈਕਟੀਰੀਆ, ਫੰਗਸ, ਵਾਇਰਸ ਤੋਂ ਰਹਿਤ ਹੋਣਗੇ। ਇਸ ਕਰਕੇ ਇੱਥੇ ਇੱਕ ਤੋਂ ਦੂਜੇ ਮਰੀਜ਼ ਨੂੰ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦਾ ਵੀ ਕੋਈ ਖ਼ਤਰਾ ਨਹੀਂ ਰਹੇਗਾ।

Advertisement

Advertisement