ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੰਗੀਆਂ ’ਚ ਨਵੀਂ ਪਾਈਪਲਾਈਨ ਦਾ ਉਦਘਾਟਨ

07:36 AM Jul 01, 2023 IST
ਰੰਗੀਆਂ ’ਚ ਪਾਈਪਲਾਈਨ ’ਚੋਂ ਪਾਣੀ ਛੱਡੇ ਜਾਣ ਮੌਕੇ ਡਾਕਟਰ ਅਨਵਰ ਭਸੌੜ। -ਫੋਟੋ: ਰਿਸ਼ੀ

ਪੱਤਰ ਪ੍ਰੇਰਕ
ਸ਼ੇਰਪੁਰ, 30 ਜੂਨ
ਆਮ ਆਦਮੀ ਪਾਰਟੀ ਘੱਟ ਗਿਣਤੀਆਂ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਅਨਵਰ ਭਸੌੜ ਨੇ ਪਿੰਡ ਰੰਗੀਆਂ ਵਿੱਚ ਰਜਵਾਹੇ ਦੇ ਮੋਘਾ ਨੰਬਰ 7490 ’ਚੋਂ ਖੇਤਾਂ ਵੱਲ ਪਾਣੀ ਛੱਡ ਕੇ ਨਵੀਂ ਪਾਈਪਲਾਈਨ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਯੂਥ ਵਿੰਗ ਆਗੂ ਅਮਰਦੀਪ ਸਿੰਘ ਧਾਂਦਰਾ, ਬਲਾਕ ਪ੍ਰਧਾਨ ਸੁਰਜੀਤ ਸਿੰਘ ਰਾਜੋਮਾਜਰਾ ਅਤੇ ਸਰਪੰਚ ਦਲਵੀਰ ਸਿੰਘ, ਮੋਹਤਵਰ ਹਰਪ੍ਰੀਤ ਸਿੰਘ ਅਤੇ ਭੋਲਾ ਸਿੰਘ ਆਦਿ ਖਾਸ ਤੌਰ ’ਤੇ ਹਾਜ਼ਰ ਸਨ। ਡਾ. ਭਸੌੜ ਨੇ ਦਾਅਵਾ ਕਰਦਿਆਂ ਦੱਸਿਆ ਕਿ ਤਕਰੀਬਨ 30 ਲੱਖ ਦੀ ਲਾਗਤ ਨਾਲ ਪਾਈ ਗਈ ਪਾਈਪਲਾਈਨ ਰਾਹੀਂ ਪਿੰਡ ਦੇ ਕਿਸਾਨਾਂ ਦੇ ਤਕਰੀਬਨ ਦੋ ਸੌ ਏਕੜ ਤੋਂ ਵੱਧ ਰਕਬੇ ਨੂੰ ਪਾਣੀ ਲੱਗੇਗਾ। ਪਿੰਡ ਦੇ ਕਿਸਾਨਾਂ ਨੇ ਜਿੱਥੇ ਇਸ ਮੌਕੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ, ਉੱਥੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਪਾਰਟੀ ਦੇ ਉੱਦਮ ਦੀ ਸ਼ਲਾਘਾ ਕੀਤੀ।

Advertisement

Advertisement
Tags :
ਉਦਘਾਟਨਨਵੀਂਪਾਈਪਲਾਈਨਰੰਗੀਆਂ
Advertisement