For the best experience, open
https://m.punjabitribuneonline.com
on your mobile browser.
Advertisement

ਦਾਊਦਪੁਰ ਵਿੱਚ ਆਧੁਨਿਕ ਰੇਲ ਮਾਰਗ ਦਾ ਉਦਘਾਟਨ

10:33 AM Mar 13, 2024 IST
ਦਾਊਦਪੁਰ ਵਿੱਚ ਆਧੁਨਿਕ ਰੇਲ ਮਾਰਗ ਦਾ ਉਦਘਾਟਨ
ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਅਧਿਕਾਰੀ।
Advertisement

ਜੋਗਿੰਦਰ ਸਿੰਘ ਓਬਰਾਏ
ਖੰਨਾ, 12 ਮਾਰਚ
ਇੱਥੋਂ ਨੇੜਲੇ ਪਿੰਡ ਦਾਊਦਪੁਰ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਵਾਂ ਖੰਨਾ ਰੇਲਵੇ ਸਟੇਸ਼ਨ ’ਤੇ ਈਸਟਰਨ ਡੈਡੀਕੇਟਿਡ ਫਰੇਟ ਕੋਰੀਡੋਰ (ਈਡੀਐਫਸੀ) ਦੇ 401 ਕਿਲੋਮੀਟਰ ਲੰਬੇ ਸਾਹਨੇਵਾਲ ਤੋਂ ਨਿਊ ਖੁਰਚਾ ਸੈਕਸ਼ਨ ਦੇ ਵਰਚੁਅਲ ਉਦਘਾਟਨ ਵਿਚ ਹਿੱਸਾ ਲਿਆ। ਈਡੀਐਫਸੀ ਦੇ ਭਾਗ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਤੋਂ ਵੀਡੀਓ ਕਾਨਫਰੰਸ ਰਾਹੀਂ ਸਮਰਪਿਤ ਕੀਤਾ। ਰਾਜਪਾਲ ਪੁਰੋਹਿਤ ਨੇ ਇਸ ਪ੍ਰਾਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਤੇਜ਼ ਰਫ਼ਤਾਰ ਮਾਲ ਗੱਡੀਆਂ ਦੀ ਸਹੂਲਤ ਦੇ ਕੇ ਦੇਸ਼ ਦੇ ਵਿਕਾਸ ਨੂੰ ਤੇਜ਼ ਕਰੇਗਾ। ਇਹ ਮਾਲ ਕਾਰੀਡੋਰ ਇੱਕ ਤੇਜ਼ ਰਫ਼ਤਾਰ ਅਤੇ ਉੱਚ ਸਮਰੱਥਾ ਵਾਲਾ ਰੇਲਵੇ ਕੋਰੀਡੋਰ ਹੈ ਜੋ ਸਿਰਫ਼ ਮਾਲ ਜਾਂ ਮਾਲ ਅਤੇ ਵਸਤੂਆਂ ਦੀ ਢੋਆ-ਢੁਆਈ ਲਈ ਹੈ। ਰਾਜਪਾਲ ਨੇ ਕਿਹਾ ਕਿ ਇਹ ਪ੍ਰਾਜੈਕਟ ਮਾਲ ਦੀ ਢੋਆ-ਢੁਆਈ ਲਾਗਤ ਤੇ ਸਮੇਂ ਨੂੰ ਘਟਾਵੇਗਾ, ਮਾਲ ਦੀ ਸੁਰੱਖਿਆ ਨੂੰ ਵਧਾਵੇਗਾ, ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ ਤੇ ਵੱਖ ਵੱਖ ਖੇਤਰਾਂ ਵਿਚ ਨਿਵੇਸ਼ ਆਕਰਸ਼ਿਤ ਕਰੇਗਾ।
ਇਸ ਮੌਕੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐੱਸਐੱਸਪੀ ਅਮਨੀਤ ਕੌਂਡਲ, ਏਡੀਸੀ ਰੁਪਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×