For the best experience, open
https://m.punjabitribuneonline.com
on your mobile browser.
Advertisement

ਬਰਸਟ ਵੱਲੋਂ ਕਿਸਾਨ ਭਵਨ ’ਚ ਜੇਹਲਮ ਹਾਲ ਦਾ ਉਦਘਾਟਨ

08:33 AM Jul 13, 2024 IST
ਬਰਸਟ ਵੱਲੋਂ ਕਿਸਾਨ ਭਵਨ ’ਚ ਜੇਹਲਮ ਹਾਲ ਦਾ ਉਦਘਾਟਨ
ਕਿਸਾਨ ਭਵਨ ’ਚ ਹਾਲ ਦਾ ਉਦਘਾਟਨ ਕਰਦੇ ਹੋਏ ਚੇਅਰਮੈਨ ਹਰਚੰਦ ਸਿੰਘ ਬਰਸਟ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਜੁਲਾਈ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸੈਕਟਰ-35 ਵਿੱਚ ਸਥਿਤ ਕਿਸਾਨ ਭਵਨ ਵਿੱਚ ਨਵੇਂ ਬਣਾਏ ਜੇਹਲਮ ਹਾਲ ਦਾ ਉਦਘਾਟਨ ਕੀਤਾ। ਸ੍ਰੀ ਬਰਸਟ ਨੇ ਕਿਹਾ ਕਿ ਜੇਹਲਮ ਹਾਲ ਦੀ ਵਰਤੋਂ ਕਿੱਟੀ ਪਾਰਟੀਆਂ ਸਣੇ ਹੋਰ ਛੋਟੇ ਪ੍ਰੋਗਰਾਮਾਂ ਲਈ ਕੀਤੀ ਜਾ ਸਕੇਗੀ। ਇਸ ਹਾਲ ਵਿੱਚ 25-30 ਲੋਕਾਂ ਦੇ ਪਾਰਟੀ ਕਰਨ ਦੀ ਵਿਵਸਥਾ ਕੀਤੀ ਗਈ ਹੈ, ਜਿਨ੍ਹਾਂ ਲਈ ਹਾਲ ਵਿੱਚ ਐੱਲਈਡੀ, ਡੀਜੇ ਅਤੇ ਲਾਈਟ ਸਿਸਟਮ ਵੀ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਭਵਨ ਨੂੰ ਨਵਿਆਉਣ ਤੋਂ ਬਾਅਦ ਉੱਥੇ ਵੱਡੀ ਗਿਣਤੀ ਵਿੱਚ ਲੋਕ ਰਹਿ ਰਹੇ ਹਨ, ਜਿਸ ਨਾਲ ਲਗਾਤਾਰ ਮੰਡੀ ਬੋਰਡ ਦੀ ਆਮਦਨ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਚੇਅਰਮੈਨ ਨੇ ਕਿਹਾ ਕਿ ਵਿੱਤ ਵਰ੍ਹੇ 2023-24 ਦੌਰਾਨ ਕਿਸਾਨ ਭਵਨ ਦੇ ਕਮਰਿਆਂ ਤੇ ਹਾਲਾਂ ਤੋਂ 3.74 ਕਰੋੜ ਰੁਪਏ ਤੋਂ ਵਧ ਦੀ ਕਮਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਜੂਨ-2024 ਵਿੱਚ 39,27,354 ਰੁਪਏ ਦੀ ਆਮਦਨ ਹੋਈ ਹੈ। ਚੇਅਰਮੈਨ ਨੇ ਕਿਹਾ ਕਿ ਕੋਈ ਵੀ ਵਿਅਕਤੀ ਕਿਸਾਨ ਭਵਨ ਤੇ ਕਿਸਾਨ ਹਵੇਲੀ ਵਿੱਚ ਰਹਿਣ ਲਈ ਆਨਲਾਈਨ ਬੁਕਿੰਗ ਕਰ ਸਕਦਾ ਹੈ।

Advertisement

Advertisement
Advertisement
Author Image

joginder kumar

View all posts

Advertisement