ਚੌਟਾਲਾ ’ਚ ਇਨੈਲੋ ਚੋਣ ਦਫ਼ਤਰ ਦਾ ਉਦਘਾਟਨ
ਪੱਤਰ ਪ੍ਰੇਰਕ
ਡੱਬਵਾਲੀ, 16 ਸਤੰਬਰ
ਪਿੰਡ ਚੌਟਾਲਾ ਵਿੱਚ ਇਨੈਲੋ-ਬਸਪਾ ਉਮੀਦਵਾਰ ਅਦਿੱਤਿਆ ਦੇਵੀਲਾਲ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੀਨੀਅਰ ਇਨੈਲੋ ਆਗੂ ਕਾਂਤਾ ਚੌਟਾਲਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਸਮਾਗਮ ਮੌਕੇ ਹਵਨ ਯੱਗ ਵੀ ਕੀਤਾ ਗਿਆ। ਕਾਂਤਾ ਚੌਟਾਲਾ ਨੇ ਭਾਰੀ ਜਨਸਮੂਹ ਨੂੰ ਸੰਬੋਧਨ ਕਰਦੇ ਕਿਹਾ ਕਿ ਅਦਿੱਤਿਆ ਦੇਵੀ ਲਾਲ ਨੇ ਹਮੇਸ਼ਾਂ ਲੋਕਾਂ ਵਿੱਚ ਰਹਿ ਕੇ ਸੇਵਾ ਕੀਤੀ ਅਤੇ ਖੇਤਰ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ ਹੈ। ਉਨ੍ਹਾਂ ਅਦਿੱਤਿਆ ਦੇ ਵਿਕਾਸ ਕਾਰਜਾਂ ਅਤੇ ਉਨ੍ਹਾਂ ਦੀ ਪ੍ਰਤਿਬੱਧਤਾ ਦੇ ਮੱਦੇਨਜ਼ਰ ਉਨ੍ਹਾਂ ਚੋਣ ਵਿੱਚ ਭਰਪੂਰ ਹਮਾਇਤ ਦੀ ਅਪੀਲ ਕੀਤੀ। ਕਾਂਤਾ ਚੌਟਾਲਾ ਨੇ ਪਿੰਡ ਤੇਜਾਖੇੜਾ, ਆਸਾਖੇੜਾ, ਭਾਰੂਖੇੜਾ, ਜੰਡਵਾਲਾ ਬਿਸ਼ਨੋਈਆਂ, ਸੁਖੇਰਾਖੇੜਾ, ਗਿੱਦੜਖੇੜਾ, ਲੰਬੀ, ਮੋੜੀ ਅਤੇ ਗੰਗਾ ਵਿਖੇ ਇਨੇਲੋ ਲਈ ਵੋਟ ਮੰਗੇ। ਕਾਂਤਾ ਚੌਟਾਲਾ ਨੇ ਡੱਬਵਾਲੀ ਸ਼ਹਿਰ ਵਿੱਚ ਡੋਰ-ਟੂ-ਡੋਰ ਜਨ ਰਾਬਤਾ ਕਰਕੇ ਅਦਿੱਤਿਆ ਦੇਵੀਲਾਲ ਲਈ ਵੋਟਾਂ ਮੰਗੀਆਂ।
ਅਸ਼ੋਕ ਗੁਪਤਾ ਇਨੈਲੋ ’ਚ ਸ਼ਾਮਲ
ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੁਪਤਾ ਨੇ ਜਜਪਾ ਨੂੰ ਛੱਡ ਕੇ ਇਨੈਲੋ ਦੇ ਕੌਮੀ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਦੀ ਹਾਜ਼ਰੀ ਵਿੱਚ ਇਨੇਲੋ ਨੂੰ ਸ਼ਾਮਲ ਕਰ ਲਿਆ। ਉਨ੍ਹਾਂ ਦੇ ਇਨੇਲੋ ’ਚ ਸ਼ਮੂਲੀਅਤ ’ਚ ਸੀਨੀਅਰ ਆਗੂ ਇਨੈਲੋ ਆਗੂ ਸੰਦੀਪ ਚੌਧਰੀ, ਸ਼ਹਿਰੀ ਪ੍ਰਧਾਨ ਸੰਦੀਪ ਗਰਗ, ਜਗਦੀਸ਼ ਦੀਸ਼ਾ ਅਤੇ ਯੁਵਾ ਵਿੰਗ ਦੇ ਸ਼ਹਿਰੀ ਪ੍ਰਧਾਨ ਕੁਲਦੀਪਕ ਸਹਾਰਣ ਦੀ ਅਹਿਮ ਭੂਮਿਕਾ ਰਹੀ। ਇਸ ਮੌਕੇ ਅਭੈ ਸਿੰਘ ਚੌਟਾਲਾ ਨੇ ਅਸ਼ੋਕ ਗੁਪਤਾ ਨੂੰ ਇਨੇਲੋ ਸ਼ਾਮਲ ਕਰਦੇ ਹੋਏ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਪੂਰਾ ਮਾਣ-ਸਕਿਾਰ ਦਾ ਭਰੋਸਾ ਦਿੱਤਾ। ਅਸ਼ੋਕ ਗੁਪਤਾ ਨੇ ਇਨੈਲੋ ਉਮੀਦਵਾਰ ਅਦਿੱਤਿਆ ਦੇਵੀਲਾਲ ਨੂੰ ਭਰਪੂਰ ਹਮਾਇਤ ਕਰਕੇ ਜਿਤਾਉਣ ਦਾ ਐਲਾਨ ਕੀਤਾ। ਅਭੈ ਚੌਟਾਲਾ ਨੇ ਅਸ਼ੋਕ ਗੁਪਤਾ ਵੱਲੋਂ ਇਨੈਲੋ ’ਚ ਸ਼ਾਮਲ ਹੋਣ ਨੂੰ ਬੇਹੱਦ ਅਹਿਮ ਦੱਸਦੇ ਇਸਨੂੰ ਇਨੈਲੋ ਦੀ ਵਧਦੀ ਤਾਕਤ ਦਾ ਪ੍ਰਤੱਖ ਸੰਕੇਤ ਕਰਾਰ ਦਿੱਤਾ। ਉਨ੍ਹਾਂ ਇਸਨੂੰ ਸ਼ਹਿਰ ਵਿੱਚ ਇਨੇਲੋ ਦੀ ਲੋਕ-ਸ਼ਕਤੀ ਵਧਣ ਅਤੇ ਅਦਿੱਤਿਆ ਦੇਵੀਲਾਲ ਦੀ ਜਿੱਤ ਨੂੰ ਯਕੀਨੀ ਦੱਸਿਆ।