ਜਿਮ ਤੇ ਯੋਗਾ ਕੇਂਦਰ ਦਾ ਉਦਘਾਟਨ
08:51 AM Oct 15, 2024 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 14 ਅਕਤੂਬਰ
ਉਪ ਪੁਲੀਸ ਕਪਤਾਨ ਗੁਰਮੇਲ ਸਿੰਘ ਨੇ ਬਾਬੈਨ ਵਿੱਚ ਫੈਬ ਫਿਟਨੈਸ ਵਿਮੈਨ ਜਿਮ ਤੇ ਯੋਗਾ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਫੈਬ ਫਿਟਨੈਸ ਵਿਮੈਨ ਜਿਮ ਐਂਡ ਯੋਗਾ ਸੈਂਟਰ ਦੀ ਸੰਚਾਲਕ ਮੰਜੂ ਸੈਣੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਗੁਰਮੇਲ ਸਿੰਘ ਨੇ ਕਿਹਾ ਕਿ ਅੱਜ ਦੀ ਅਤਿ ਦੀ ਭੱਜ ਦੌੜ ਦੀ ਭਰੀ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਰੱਖਣਾ ਵੱਡੀ ਚੁਣੌਤੀ ਬਣ ਗਿਆ ਹੈ। ਅੱਜ ਮਨੁੱਖ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਕਾਰਨ ਬਹੁਤ ਜ਼ਿਆਦਾ ਮਾਨਸਿਕ ਤਣਾਅ ਵਿੱਚ ਰਹਿੰਦਾ ਹੈ। ਇਸ ਤੋਂ ਬਚਣ ਲਈ ਯੋਗ ਤੇ ਕਸਰਤ ਜ਼ਰੂਰੀ ਹੈ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਜਸਵਿੰਦਰ ਜੱਸੀ, ਸਰਪੰਚ ਸੰਜੀਵ ਗੋਲਡੀ, ਰਾਮੇਸ਼ਵਰ ਸੈਣੀ, ਅਨਿਲ ਸੈਣੀ, ਡਿੰਪਲ ਸੈਣੀ, ਕੁਲਦੀਪ ਸੂਰਜਗੜ੍ਹ, ਬਰਖਾ ਰਾਮ ਸੈਣੀ, ਓਮ ਪ੍ਰਕਾਸ਼ ਸੈਣੀ ਮੌਜੂਦ ਸਨ।
Advertisement
Advertisement
Advertisement