For the best experience, open
https://m.punjabitribuneonline.com
on your mobile browser.
Advertisement

ਜਵੱਦੀ ਟਕਸਾਲ ਵਿਖੇ ਗੁਰਮਤਿ ਸੰਗੀਤ ਕਾਰਜਸ਼ਾਲਾ ਦਾ ਆਗਾਜ਼

08:31 AM Jun 12, 2024 IST
ਜਵੱਦੀ ਟਕਸਾਲ ਵਿਖੇ ਗੁਰਮਤਿ ਸੰਗੀਤ ਕਾਰਜਸ਼ਾਲਾ ਦਾ ਆਗਾਜ਼
ਉਸਤਾਦ ਗੋਬਿੰਦਰ ਸਿੰਘ ਆਲਮਪੁਰੀ ਸੰਗੀਤ ਬਾਰੇ ਜਾਣਕਾਰੀ ਦਿੰਦੇ ਹੋਏ। -ਫੋਟੋ: ਗੁਰਿੰਦਰ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਜੂਨ
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸਾਲਾਨਾ ਗੁਰਮਤਿ ਸੰਗੀਤ ਕਾਰਜਸ਼ਾਲਾ ਅੱਜ ਜੈਕਾਰਿਆਂ ਦੀ ਗੂੰਜ ਵਿੱਚ ਸ਼ੁਰੂ ਹੋ ਗਈ ਹੈ ਜਿਸ ਵਿੱਚ ਪ੍ਰਮੁੱਖ ਸੰਗੀਤ ਸ਼ਾਸਤਰੀਆਂ ਨੇ ਗੁਰਮਤਿ ਸੰਗੀਤ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਬਾਰੇ ਜਾਣਕਾਰੀ ਦਿੱਤੀ। ਤਿੰਨ ਰੋਜ਼ਾ ਚੱਲਣ ਵਾਲੀ ਗੁਰਮਤਿ ਸੰਗੀਤ ਕਾਰਜਸ਼ਾਲਾ ਦੀ ਆਰੰਭਤਾ ਦੀ ਅਰਦਾਸ ਗਿਆਨੀ ਗਗਨਦੀਪ ਸਿੰਘ ਨੇ ਕੀਤੀ ਜਦਕਿ ਗੁਰ ਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਦਾ ਕੀਰਤਨ ਕੀਤਾ। ਇਸ ਮੌਕੇ ਸੰਤ ਅਮੀਰ ਸਿੰਘ ਨੇ ਭਾਰਤੀ ਸੰਗੀਤ ਅਤੇ ਗੁਰਮਤਿ ਸੰਗੀਤ ਵਿਚਲਾ ਅੰਤਰ ਸਮਝਾਉਂਦਿਆਂ ਦੱਸਿਆ ਕਿ ਗੁਰਮਤਿ ਸੰਗੀਤ ਦਾ ਇੱਕੋ ਇੱਕ ਮਕਸਦ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਰਤੀ ਨੂੰ ਗਾਇਨ ਕਰਨਾ ਹੈ।
ਅੱਜ ਗੁਰਮਤਿ ਸੰਗੀਤ ਵਰਕਸ਼ਾਪ ਦੌਰਾਨ ਸੰਗੀਤ ਉਸਤਾਦ ਗੋਬਿੰਦਰ ਸਿੰਘ ਆਲਮਪੁਰੀ, ਡਾ. ਚਰਨਜੀਤ ਕੌਰ, ਉਸਤਾਦ ਤੇਜਿੰਦਰ ਸਿੰਘ ਅਤੇ ਪ੍ਰੋ. ਇਕਬਾਲ ਸਿੰਘ ਜਮਾਲਪੁਰੀ ਰਾਗ ਗਾਇਨ ਦੇ ਨਿਯਮ, ਕਿਹੜੀਆਂ ਸੁਰਾਂ ਨਾਲ ਅਭਿਆਸ ਕਰਨਾ ਆਦਿ ਵਿਸ਼ਿਆਂ ’ਤੇ ਵਿਚਾਰਾਂ ਦੀ ਸਾਂਝ ਪਾਉਦਿਆਂ ਗੁਰਮਤਿ ਸੰਗੀਤ ਦੀਆਂ ਬਾਰੀਕੀਆਂ ਨੂੰ ਸਮਝਾਇਆ। ਸੰਗੀਤ ਉਸਤਾਦਾਂ ਨੇ ਮਹਾਪੁਰਸ਼ਾਂ ਵੱਲੋਂ ਆਰੰਭੇ ਕਾਰਜਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਗੁਰੂਆਂ ਵੱਲੋਂ ਬਖਸ਼ੀ ਵਿਰਾਸਤ ਗੁਰਮਤਿ ਸੰਗੀਤ ਵਿਦਿਆ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਪ੍ਰਫੁੱਲਤ ਕਰਨ ਲਈ ਜਵੱਦੀ ਟਕਸਾਲ ਨਿਰ-ਸੁਆਰਥ, ਅਤੇ ਸਮਰਪਣ ਭਾਵਨਾ ਨਾਲ ਅੱਣਥਕ ਤੇ ਅਹਿਮ ਕਾਰਜ ਨਿਭਾਅ ਰਹੀ ਹੈ। ਭਲਕੇ ਕਾਰਜਸ਼ਾਲਾ ਦੇ ਦੂਜੇ ਦਿਨ ਵੀ ਪ੍ਰਮੁੱਖ ਸੰਗੀਤ ਸ਼ਾਸਤਰੀ ਹਿੱਸਾ ਲੈਣਗੇ।

Advertisement

Advertisement
Author Image

sukhwinder singh

View all posts

Advertisement
Advertisement
×