For the best experience, open
https://m.punjabitribuneonline.com
on your mobile browser.
Advertisement

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਚੰਡੀਗੜ੍ਹ ਵਿੱਚ ‘ਗੁਲਾਬ ਮੇਲਾ-2024’ ਦਾ ਉਦਘਾਟਨ

09:24 PM Feb 23, 2024 IST
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਚੰਡੀਗੜ੍ਹ ਵਿੱਚ ‘ਗੁਲਾਬ ਮੇਲਾ 2024’ ਦਾ ਉਦਘਾਟਨ
Banwarilal Purohit Governor Punjab and UT Administrator give Answer the salute after inaugurate Rose festival at sector-16 in Chandigarh on Friday. Tribune photo: Vicky
Advertisement

Advertisement

ਮੁਕੇਸ਼ ਕੁਮਾਰ

ਚੰਡੀਗੜ੍ਹ, 23 ਫਰਵਰੀ
ਰੰਗ ਬਿਰੰਗੇ ਗੁਲਾਬ ਦੇ ਫੁੱਲਾਂ ਦੀਆਂ ਮਹਿਕਾਂ ਬਿਖੇਰਦਾ ਹੋਇਆ 52ਵਾਂ 'ਗੁਲਾਬ ਮੇਲਾ-2024' ਅੱਜ ਤੋਂ ਸ਼ੁਰੂ ਹੋ ਗਿਆ। ਇੱਥੋਂ ਦੇ ਸੈਕਟਰ 16 ਸਥਿਤ ਜ਼ਾਕਿਰ ਹੁਸੈਨ ਰੋਜ਼ ਗਾਰਡਨ ਵਿਖੇ ‘ਜ਼ੀਰੋ ਵੇਸਟ’ ਗੁਲਾਬ ਮੇਲੇ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕੀਤਾ। ਐਤਵਾਰ 25 ਫ਼ਰਵਰੀ ਤੱਕ ਜਾਰੀ ਰਹਿਣ ਵਾਲੇ ਇਸ ਮੇਲੇ ਨੂੰ ਲੈ ਕੇ ਕਰੀਬ 46 ਏਕੜ ਵਿੱਚ ਫੈਲੇ ਇਸ ਰੋਜ਼ ਗਾਰਡਨ ਵਿੱਚ ਵੱਖ ਵੱਖ 829 ਕਿਸਮਾਂ ਦੇ ਗੁਲਾਬ ਦੇ ਫੁੱਲਾਂ ਦੀਆਂ ਕਿਆਰੀਆਂ ਨੂੰ ਸਜਾਇਆ ਗਿਆ ਹੈ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸ਼ਹਿਰ ਦੇ ਨਵ-ਨਿਯੁਕਤ ਮੇਅਰ ਕੁਲਦੀਪ ਕੁਮਾਰ ਟੀਟਾ ਨੇ ਗੁਲਾਬ ਮੇਲੇ ਨੂੰ ਲੈਕੇ ਨਗਰ ਨਿਗਮ ਦੇ ਬਾਗਬਾਨਾਂ ਅਤੇ ਅਧਿਕਾਰੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਫੁੱਲਾਂ ਦੀ ਸ਼ਾਨਦਾਰ ਪ੍ਰਦਰਸ਼ਨੀ ਨਾਲ ਇਸ ਮੇਲੇ ਨੂੰ ਜੀਵੰਤ ਅਤੇ ਰੰਗੀਨ ਬਣਾਇਆ ਹੈ। ਇਸ ਗੁਲਾਬ ਮੇਲੇ ਦੇ ਤਿੰਨੇ ਦਿਨ ਸੰਗੀਤਕ ਸ਼ਾਮਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਅੱਜ ਗੁਲਾਬ ਮੇਲੇ ਦੇ ਪਹਿਲੇ ਦਿਨ ਸੰਗੀਤਕ ਸ਼ਾਮ ਵਿੱਚ ਪ੍ਰਸਿੱਧ ਗਾਇਕ ਸੁਨੀਲ ਸਿੰਘ ਡੋਗਰਾ ਵੱਲੋਂ ਸ਼ਾਮ-ਏ-ਗ਼ਜ਼ਲ ਅਤੇ ਐੱਸ ਦੇ ਲਾਈਵ ਬੈਂਡ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਅੱਜ ਦੇ ਉਦਘਾਟਨ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ, ਸਥਾਨਕ ਸਰਕਾਰਾਂ ਦੇ ਸਕੱਤਰ ਨਿਤਿਨ ਕੁਮਾਰ ਯਾਦਵ, ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਖੇਤਰੀ ਕੌਂਸਲਰ ਸੌਰਭ ਜੋਸ਼ੀ ਅਤੇ ਹੋਰ ਕੌਂਸਲਰ, ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਵੀ ਹਾਜ਼ਰ ਸਨ।

Advertisement
Author Image

Advertisement
Advertisement
×