ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ‘ਗੁੱਡ ਸ਼ੱਕਰ’ ਕੈਫੇ ਦਾ ਉਦਘਾਟਨ
07:24 AM Aug 02, 2024 IST
Advertisement
ਮਾਨਸਾ (ਪੱਤਰ ਪ੍ਰੇਰਕ): ਜ਼ਿਲ੍ਹਾ ਪ੍ਰਸ਼ਾਸਨ ਦੇ ਨਿਵੇਕਲੇ ਉਪਰਾਲੇ ਸਦਕਾ ਪ੍ਰਬੰਧਕੀ ਕੰਪਲੈਕਸ ਮਾਨਸਾ ’ਚ ਆਉਣ ਵਾਲੇ ਲੋਕਾਂ ਅਤੇ ਵੱਖ ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਗੁਣਵੱਤਾ ਅਤੇ ਮਿਆਰੀ ਫੂਡ ਚਾਹ, ਕੌਫੀ, ਸਨੈਕਸ ਆਦਿ ਮੁਹੱਈਆ ਕਰਵਾਉਣ ਲਈ ‘ਗੁੱਡ ਸ਼ੱਕਰ’ ਕੈਫੇ ਬਣਾਇਆ ਗਿਆ ਹੈ। ਕੈਫੇ ਦਾ ਰਸਮੀ ਉਦਘਾਟਨ ਜ਼ਿਲ੍ਹਾ ਤੇ ਸੈਸ਼ਨ ਜੱਜ ਐੱਚਐੱਸ ਗਰੇਵਾਲ ਨੇ ਕੀਤਾ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਵੀ ਮੌਜੂਦ ਸਨ।
Advertisement
Advertisement
Advertisement