For the best experience, open
https://m.punjabitribuneonline.com
on your mobile browser.
Advertisement

ਦੇਸ਼ ਭਗਤ ਯਾਦਗਾਰ ਹਾਲ ਦੇ ਗ਼ਦਰੀ ਪਾਰਕ ਦਾ ਉਦਘਾਟਨ

08:03 AM Mar 24, 2024 IST
ਦੇਸ਼ ਭਗਤ ਯਾਦਗਾਰ ਹਾਲ ਦੇ ਗ਼ਦਰੀ ਪਾਰਕ ਦਾ ਉਦਘਾਟਨ
ਗ਼ਦਰੀ ਪਾਰਕ ਦਾ ਉਦਘਾਟਨ ਕਰਨ ਉਪਰੰਤ ਅਹੁਦੇਦਾਰ ਅਤੇ ਹੋਰ ਸ਼ਖ਼ਸੀਅਤਾਂ। - ਫੋਟੋ: ਪੰਜਾਬੀ ਟ੍ਰਿਬਿਊਨ
Advertisement

ਪਾਲ ਸਿੰਘ ਨੌਲੀ
ਜਲੰਧਰ, 23 ਮਾਰਚ
ਦੇਸ਼ ਭਗਤ ਯਾਦਗਾਰ ਕਮੇਟੀ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ ਪਾਸ਼ ਅਤੇ ਹੰਸ ਰਾਜ ਨੂੰ ਯਾਦ ਕਰਦਿਆਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਗ਼ਦਰ ਪਾਰਕ ਦਾ ਉਦਘਾਟਨ ਕੀਤਾ। ਸ਼ਹੀਦ ਊਧਮ ਸਿੰਘ ਵੈੱਲਫੇਅਰ ਟਰੱਸਟ ਅਤੇ ਸ਼ਹੀਦ ਊਧਮ ਸਿੰਘ ਸੈਂਟਰ ਦੀ ਵਿਸ਼ੇਸ਼ ਸਹਾਇਤਾ ਨਾਲ ਬਣਨ ਵਾਲੇ ਗ਼ਦਰੀ ਪਾਰਕ ਦੇ ਉਦਘਾਟਨ ਸਮੇਂ ਇਸ ਪਾਰਕ ਵਿੱਚ ਗ਼ਦਰ ਲਹਿਰ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ ਪੇਸ਼ ਕੀਤੀ ਗਈ। ਪਾਰਕ ’ਚ ਫੁੱਲ ਬੂਟਿਆਂ ਤੋਂ ਇਲਾਵਾ ਦਰੱਖ਼ਤਾਂ ਨਾਲ ਕਿਤਾਬਾਂ ਦੇ ਆਲ੍ਹਣੇ ਵੀ ਬਣਾਏ ਜਾਣਗੇ। ਇਨ੍ਹਾਂ ਆਲ੍ਹਣਿਆਂ ਵਿੱਚੋਂ ਲੋੜਵੰਦ ਪਾਠਕ ਕਿਤਾਬਾਂ ਸੇਵਾ ਰਾਸ਼ੀ ਦੇ ਕੇ ਲਿਜਾ ਸਕਣਗੇ। ਪਾਰਕ ਵਿੱਚ ਲਾਈਟ ਐਂਡ ਸਾਊਂਡ ਦਾ ਵੀ ਦਿਲਕਸ਼ ਪ੍ਰਬੰਧ ਕੀਤਾ ਜਾਏਗਾ ਜਿਸ ਵਿੱਚ ਗ਼ਦਰੀ ਗੂੰਜਾਂ ਅਤੇ ਦੇਸ਼ ਭਗਤੀ ਦਾ ਸੰਗੀਤ ਲੋਕਾਂ ਨੂੰ ਆਪਣੀ ਮਹਾਨ ਇਤਿਹਾਸਕ ਵਿਰਾਸਤ ਨਾਲ ਜੋੜੇਗਾ ਅਤੇ ਅਜੋਕੇ ਸਮੇਂ ਵਿਰਾਸਤ ਦੀ ਪ੍ਰਸੰਗਿਕਤਾ ਅਤੇ ਸਾਰਥਕਤਾ ਉਭਾਰਨ ਦਾ ਕੰਮ ਕਰੇਗਾ। ਉਦਘਾਟਨੀ ਸਮਾਰੋਹ ਵਿੱਚ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਅਤੇ ਸ਼ਹੀਦ ਊਧਮ ਸਿੰਘ ਸੈਂਟਰ ਬਰਮਿੰਘਮ (ਯੂ.ਕੇ. ) ਸੰਸਥਾਵਾਂ ਵੱਲੋਂ ਕੁਲਬੀਰ ਸਿੰਘ ਸੰਘੇੜਾ, ਸੁਰਿੰਦਰ ਕੌਰ ਸੰਘੇੜਾ, ਅਮਨ ਸੰਘੇੜਾ, ਅਵਤਾਰ ਤਾਰੀ ਅਟਵਾਲ, ਸ਼ੀਰਾ ਜੌਹਲ, ਭਗਵੰਤ ਸਮਰਾਲਾ, ਕੁਲਵੰਤ ਸਿੰਘ ਕਮਲ ਮਾਓ ਸਾਹਿਬ, ਰਤਨ ਪਾਲ ਮਹਿਮੀ ਸੁੱਜੋਂ ਨੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਕਮੇਟੀ ਮੈਂਬਰ ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਡਾ. ਪਰਮਿੰਦਰ, ਵਿਜੈ ਬੰਬੇਲੀ, ਪ੍ਰੋ. ਗੋਪਾਲ ਬੁੱਟਰ, ਪ੍ਰੋ. ਵਰਿਆਮ ਸਿੰਘ ਸੰਧੂ, ਗੁਰਮੀਤ ਤੇ ਡਾ. ਸੈਲੇਸ਼ ਵੀ ਸ਼ਾਮਲ ਹੋਏ।
ਬਾਬਾ ਭਕਨਾ ਦੀ ਯਾਦਗਾਰ ’ਤੇ ਸਮਾਗਮ
ਅਟਾਰੀ: ਪਿੰਡ ਭਕਨਾ ਕਲਾਂ ਸਥਿਤ ਦੇਸ਼ ਭਗਤ ਤੇ ਆਜ਼ਾਦੀ ਸੰਗਰਾਮੀ ਬਾਬਾ ਸੋਹਣ ਸਿੰਘ ਭਕਨਾ ਦੀ ਯਾਦਗਾਰ ’ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇਕਾਈ ਭਕਨਾ ਕਲਾਂ, ਭਕਨਾ ਖੁਰਦ, ਮਾਲੂਵਾਲ, ਮੁੱਲਾਂਬਹਿਰਾਮ, ਬਾਸਰਕੇ ਗਿੱਲਾਂ, ਧੱਤਲ ਆਦਿ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਮਾਸਟਰ ਜਸਬੀਰ ਸਿੰਘ ਨੇ ਸੰਬੋਧਨ ਕੀਤਾ। -ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement
Advertisement
×