ਕੈਬਨਿਟ ਮੰਤਰੀ ਵੱਲੋਂ ਫੂਡ ਆਊਟਲੈੱਟ ਦਾ ਉਦਘਾਟਨ
ਪੱਤਰ ਪ੍ਰੇਰਕ
ਬਠਿੰਡਾ, 15 ਨਵੰਬਰ
ਕੈਬਨਿਟ ਮੰਤਰੀ ਬਲਜੀਤ ਕੌਰ ਨੇ ਬੀਕਾਨੇਰਵਾਲਾ ਗਰੁੱਪ ਨੂੰ ਭਾਰਤੀ ਰਵਾਇਤੀ ਵਿਅੰਜਨ ਬਠਿੰਡਾ ਵਿੱਚ ਪੇਸ਼ ਕਰਨ ਲਈ ਮੁਬਾਰਕਬਾਦ ਦਿੱਤੀ। ਮੰਤਰੀ ਨੇ ਬਠਿੰਡਾ ਦੇ ਪਾਰਕ ਪਨੋਰਮਾ ਵਿੱਚ ਬੀਕਾਨੇਰਵਾਲਾ ਦੇ ਨਵੇਂ ਫੂਡ ਆਊਟਲੇਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਭਾਰਤੀ ਸੰਸਕ੍ਰਿਤੀ ਦੇ ਸ਼ੁੱਧ ਖਾਣੇ ਦਾ ਸੁਆਦ ਅਨੁਭਵ ਕਰਨ ਦਾ ਮੌਕਾ ਮਿਲੇਗਾ। ਬੀਕਾਨੇਰਵਾਲਾ ਭਾਰਤ ਤੇ ਵਿਸ਼ਵ ਭਰ ਵਿੱਚ ਆਪਣੀ ਸ਼ੁੱਧ ਭਾਰਤੀ ਸੰਸਕ੍ਰਿਤੀ ਦੇ ਖਾਣਿਆਂ ਲਈ ਮਸ਼ਹੂਰ ਹੈ। ਮਠਿਆਈ ਅਤੇ ਹੋਰ ਵਿਅੰਜਨ ਸ਼ੁੱਧ ਅਤੇ ਉੱਚ ਗੁਣਵੱਤਾ ਵਾਲੇ ਪਦਾਰਥਾਂ ਨਾਲ ਤਿਆਰ ਕੀਤੇ ਜਾਂਦੇ ਹਨ। ਇਸ ਮੌਕੇ ਬੀਕਾਨੇਰਵਾਲਾ ਦੇ ਸੀਈਓ ਸੁਰੇਸ਼ ਗੋਇਲ ਨੇ ਦੱਸਿਆ ਕਿ ਬਠਿੰਡਾ ਵਿੱਚ ਦੂਜੇ ਆਊਟਲੈੱਟ ਦੀ ਸ਼ੁਰੂਆਤ ਦੇ ਨਾਲ ਉਹ ਪੰਜਾਬ ਵਿੱਚ ਜਲਦੀ ਹੀ 20 ਹੋਰ ਆਊਟਲੈੱਟ ਖੋਲ੍ਹਣ ਜਾ ਰਹੇ ਹਨ। ਇਸ ਮੌਕੇ ’ਤੇ ਮੋਂਟਾਨਾ ਗਰੁੱਪ ਦੇ ਫਾਊਂਡਰ ਮਨੋਜ ਮਧੁਕਰ, ਜੋ ਪੰਜਾਬ, ਹਰਿਆਣਾ, ਅਤੇ ਜੰਮੂ-ਕਸ਼ਮੀਰ ਵਿੱਚ ਬੀਕਾਨੇਰਵਾਲਾ ਦੇ ਪ੍ਰਚਾਰ-ਪਸਾਰ ਵਿੱਚ ਜੁਟੇ ਹਨ, ਨੇ ਦੱਸਿਆ ਕਿ ਜਲਦੀ ਹੀ ਇੰਗਲੈਂਡ ਅਤੇ ਕੈਨੇਡਾ ਵਿੱਚ ਵੀ ਬੀਕਾਨੇਰਵਾਲਾ ਦਾ ਪ੍ਰਸਾਰ ਕੀਤਾ ਜਾਵੇਗਾ।