ਅਨਮੋਲ ਗਗਨ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ
07:45 AM Dec 12, 2024 IST
ਖਰੜ:
Advertisement
ਖਰੜ ਦੀ ਵਿਧਾਇਕਾ ਤੇ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਇੱਥੇ ਖਰੜ ਨਗਰ ਕੌਸਲ ਦੇ ਵਾਰਡ ਨੰਬਰ-16 ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਉਮੀਦਵਾਰ ਅੰਜੂ ਚੰਦਰ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਜੌਲੀ ਵਾਟਰ ਵਰਕਸ ਅਤੇ ਐਸਟੀਪੀ ਪਲਾਂਟ ਵਰਗੇ ਪ੍ਰਾਜੈਕਟ ਖਰੜ ਲਈ ਪਾਸ ਕਰਵਾਏ ਹਨ। ਅੰਜੂ ਚੰਦਰ ਨੇ ਅਨਮੋਲ ਗਗਨ ਮਾਨ ਦਾ ਟਿਕਟ ਦੇਣ ’ਤੇ ਧੰਨਵਾਦ ਕੀਤਾ। ਇਸ ਮੌਕੇ ਅੰਜੂ ਚੰਦਰ ਦੇ ਪਤੀ ਪ੍ਰਿੰਸੀਪਲ ਜਸਵੀਰ ਚੰਦਰ, ਰਾਮ ਸਰੂਪ ਸ਼ਰਮਾ, ਵਿਨੋਦ ਕਪੂਰ, ਮਨਮੋਹਨ ਸਿੰਘ, ਸੁਖਵਿੰਦਰ ਸਿੰਘ ਬਿੱਟੂ, ਗੁਰਵਿੰਦਰ ਸਿੰਘ ਚੀਮਾ, ਸੋਹਣ ਸਿੰਘ, ਸੁਰਮੁਖ ਸਿੰਘ, ਅਮਨਦੀਪ ਸਿੰਘ, ਅਮਨ, ਅਮਨ ਬਾਠ, ਡਾ. ਪਰਮਜੀਤ ਸਿੰਘ, ਰਘਵੀਰ ਸਿੰਘ, ਗੁਰਿੰਦਰ ਕੌਰ, ਹਰਪ੍ਰੀਤ ਕੌਰ, ਰਚਨਾ, ਨਿਤਾਸਾ ਜੋਸ਼ੀ, ਗੁਰਿੰਦਰ ਕੌਰ ਆਦਿ ਮੌਜੂਦ ਸਨ। -ਪੱਤਰ ਪੇ੍ਰਕ
Advertisement
Advertisement