ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਧਾਇਕ ਵੱਲੋਂ ਧਰਮਸ਼ਾਲਾਵਾਂ ਤੇ ਸਕੂਲ ਦੇ ਕਮਰਿਆਂ ਦਾ ਉਦਘਾਟਨ

08:04 AM Aug 06, 2024 IST
ਗੰਢੂ ਖੁਰਦ ਵਿੱੱਚ ਧਰਮਸ਼ਾਲਾ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਬੁੱਧ ਰਾਮ।

ਪੱਤਰ ਪ੍ਰੇਰਕ
ਮਾਨਸਾ/ਬੋਹਾ, 5 ਅਗਸਤ
ਵਿਧਾਨ ਸਭਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਨੇੜਲੇ ਪਿੰਡ ਗੰਢੂ ਖੁਰਦ ਵਿੱਚ ਬਾਲਮੀਕੀ ਤੇ ਰਵਿਦਾਸੀਆ ਭਾਈਚਾਰੇ ਦੀ ਧਰਮਸ਼ਾਲਾ ਤੇ ਸਕੂਲ ਦੇ ਕਮਰਿਆਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰਿਆਣਾ ਸਰਹੱਦ ਨਾਲ ਲੱਗਦੇ ਪਿੰਡਾਂ ਵੱਲ ਪਹਿਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜਿਸ ਕਰਕੇ ਇਹ ਪਿੰਡ ਪਛੜੇ ਰਹਿ ਗਏ। ਇਸ ਤਹਿਤ ਇਨ੍ਹਾਂ ਪਿੰਡਾਂ ਵਿੱਚ ਗਰਾਂਟਾਂ ਨਾਲ ਬਾਲਮੀਕ ਭਾਈਚਾਰੇ ਦੀ ਧਰਮਸ਼ਾਲਾ ਦਾ ਬਰਾਂਡਾ, ਇੰਟਰਲਾਕ ਟਾਈਲਾਂ ਦਾ ਫਰਸ਼, ਬਾਥਰੂਮ ਦੀ ਉਸਾਰੀ, ਰਵਿਦਾਸ ਧਰਮਸ਼ਾਲਾ ਵਿੱਚ ਕਮਰਿਆਂ ਦੀ ਛੱਤ ਦੀ ਮੁਰੰਮਤ, ਚਾਰਦੀਵਾਰੀ, ਅਤੇ ਸਕੂਲ ਵਿੱਚ ਦੋ ਕਮਰੇ, ਬਰਾਂਡੇ ਦੇ ਕੰਮ ਮੁਕੰਮਲ ਕਰਵਾਏ ਗਏ ਹਨ । ਉਨ੍ਹਾ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਲਈ ਪੰਚਾਇਤੀ ਫੰਡ ਵਿੱਚੋਂ ਓਪਨ ਜਿਮ ਲਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜਗਦੇਵ ਸਿੰਘ ਪ੍ਰਧਾਨ ,ਕਸ਼ਮੀਰ ਸਿੰਘ, ਚਿਰੰਜੀਵ ਸਿੰਘ, ਹਰਬੰਸ ਸਿੰਘ ਮੈਂਬਰ, ਨਾਜਰ ਸਿੰਘ, ਜੱਗਾ ਸਿੰਘ ਪ੍ਰਧਾਨ ਰਵਿਦਾਸ ਧਰਮਸ਼ਾਲਾ, ਹਾਕਮ ਸਿੰਘ, ਸਤਿਗੁਰ ਸਿੰਘ ਵੀ ਹਾਜ਼ਰ ਸਨ।

Advertisement

Advertisement
Advertisement