For the best experience, open
https://m.punjabitribuneonline.com
on your mobile browser.
Advertisement

ਨਾਢਾ ਸਾਹਿਬ ’ਚ ਧਰਮ ਪ੍ਰਚਾਰ ਸਬ-ਦਫ਼ਤਰ ਦਾ ਉਦਘਾਟਨ

06:43 AM May 12, 2024 IST
ਨਾਢਾ ਸਾਹਿਬ ’ਚ ਧਰਮ ਪ੍ਰਚਾਰ ਸਬ ਦਫ਼ਤਰ ਦਾ ਉਦਘਾਟਨ
ਸ਼ਖਸੀਅਤਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫ਼ੋਟੋ: ਵਰਮਾ
Advertisement

ਪੱਤਰ ਪ੍ਰੇਰਕ
ਪੰਚਕੂਲਾ, 11 ਮਈ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਸਬ-ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਜਥੇਦਾਰ ਬਾਬਾ ਸੁੱਖਾ ਸਿੰਘ ਕਾਰ ਸੇਵਾ ਕਰਨਾਲ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰਕ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਸੁਦਰਸ਼ਨ ਸਿੰਘ ਅੰਬਾਲਾ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਮੰਡੇਬਰ ਜਰਨਲ ਸਕੱਤਰ, ਜਥੇਦਾਰ ਬਲਦੇਵ ਸਿੰਘ ਰੈਣਵਾਲੀ ਮੈਂਬਰ, ਸਤਰਵਿੰਦਰਪਾਲ ਸਿੰਘ ਅੰਬਾਲਾ ਮੈਂਬਰ, ਮਲਵਿੰਦਰ ਸਿੰਘ ਬੇਦੀ, ਇੰਦਰਪਾਲ ਸਿੰਘ ਕਰਨਾਲ, ਡਾ. ਹਰਨੇਕ ਸਿੰਘ, ਤਜਿੰਦਰਪਾਲ ਸਿੰਘ ਨਾਰਨੌਲ ਮੈਂਬਰ, ਜਥੇਦਾਰ ਜਗਸੀਰ ਸਿੰਘ ਮਾਂਗੇਆਣਾ, ਗਿਆਨੀ ਜਗਜੀਤ ਸਿੰਘ, ਸਰਬਜੀਤ ਸਿੰਘ ਜੰਮੂ ਸਕੱਤਰ ਧਰਮ ਪ੍ਰਚਾਰ, ਜਸਵਿੰਦਰ ਸਿੰਘ ਦੀਨਪੁਰ ਮੁੱਖ ਸਕੱਤਰ, ਸਤਪਾਲ ਸਿੰਘ ਮੀਤ ਸਕੱਤਰ, ਰੁਪਿੰਦਰ ਸਿੰਘ ਮੀਤ ਸਕੱਤਰ, ਰਣਜੀਤ ਸਿੰਘ ਰੁਕਸਾਣਾ ਮੈਨੇਜਰ ਨਾਢਾ ਸਾਹਿਬ, ਜਗਜੀਤ ਸਿੰਘ ਰਤਨਗੜ੍ਹ, ਸਿਕੰਦਰ ਸਿੰਘ ਵਰਾਣਾ, ਐਡਵੋਕੇਟ ਗੁਰਮੀਤ ਸਿੰਘ ਕਾਲਾਂਵਾਲੀ, ਡਾ. ਹਰਨੇਕ ਸਿੰਘ ਹੈਰੀ ਕਲਗੀਧਰ ਮਾਨਵ ਸੇਵਾ, ਦਲਜੀਤ ਸਿੰਘ, ਲਖਵਿੰਦਰ ਸਿੰਘ ਬਸੰਤਪੁਰਾ, ਸਰਬਜੀਤ ਸਿੰਘ ਸੋਹਲ ਚੰਡੀਗੜ੍ਹ, ਸੁਰਿੰਦਰ ਸਿੰਘ ਕਿਸ਼ਨਪੁਰਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਹਰਦੀਪ ਸਿੰਘ ਭੁੱਲਰ ਗੁਰੂ ਨਾਨਕ ਸੇਵਾ ਮਿਸ਼ਨ ਪੰਚਕੂਲਾ ਵੀ ਹਾਜ਼ਰ ਸਨ।

Advertisement

Advertisement
Advertisement
Author Image

Advertisement