ਨਗਰ ਕੌਂਸਲ ਪ੍ਰਧਾਨ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ
ਪੱਤਰ ਪ੍ਰੇਰਕ
ਜਗਰਾਉਂ, 27 ਜੁਲਾਈ
ਨਗਰ ਕੌਂਸਲ ਜਗਰਾਉਂ ਵੱਲੋਂ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਸ਼ੁੱਧ ਪਾਣੀ ਦੀ ਨਿਰੰਤਰ ਸਪਲਾਈ ਲਈ ਨਵੀਂ ਮੋਟਰ ਪਾਈ ਗਈ ਹੈ। ਇਸ ਸਬੰਧ ’ਚ ਨਗਰ ਕੌਂਸਲ ਟੀਮ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਸਾਥੀਆਂ ਨੇ ਸਾਂਝੇ ਤੌਰ ਤੇ ਹੀਰਾ ਬਾਗ ’ਚ ਮੋਟਰ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਆਖਿਆ ਕਿ ਉਨ੍ਹਾਂ ਨੇ ਆਪਣੇ ਪਿਛਲੇ ਢਾਈ ਵਰ੍ਹਿਆਂ ਦੇ ਕਾਰਜਕਾਲ ਦੌਰਾਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਪਾਣੀ ਦੀ ਬਿਹਤਰ ਸਪਲਾਈ ਲਈ ਅਣਗਿਣਤ ਮੋਟਰਾਂ ਲਗਵਾਈਆਂ ਹਨ। ਇੰਨ੍ਹਾਂ ਵਿੱਚੋਂ ਇੱਕ ਮੋਟਰ ਜੋ ਕਿ ਝਾਂਸੀ ਰਾਣੀ ਚੌਕ ਨੇੜ੍ਹੇ ਪਿਛਲੇ 10 ਸਾਲ ਤੋਂ ਬੰਦ ਪਈ ਸੀ 40 ਹਾਰਸ ਪਾਵਰ ਅਤੇ ਪੁਰਾਣੀ ਦਾਣਾ ਮੰਡੀ 30, ਅਗਵਾੜ ਲੋਪੋ-ਡਾਲਾ 40 ਹਾਰਸ ਪਾਵਰ, ਚੁੰਗੀ ਨੰਬਰ 5 ਵਿਖੇ 30 ਹਾਰਸ ਪਾਵਰ ਦੀ ਮੋਟਰ ਲਗਵਾਉਣੀ ਆਦਿ ਸ਼ਾਮਿਲ ਹਨ। ਉਨ੍ਹਾਂ ਆਖਿਆ ਕਿ ਉਹ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਵਾਸੀਆਂ ਦੀ ਹਰ ਬੁਨਿਆਦੀ ਸਹੂਲਤ ਪੂਰੀ ਕਰਨ ਲਈ ਜ਼ੋਰ ਲਗਾਉਣਗੇ ਅਤੇ ਪੂਰੀ ਕਰਨਗੇ। ਪ੍ਰਧਾਨ ਜਤਿੰਦਰਪਾਲ ਰਾਣਾ ਨੇ ਆਪਣੇ ਵਿਰੋਧੀ ਧੜੇ ਨੂੰ ਵੀ ਅਪੀਲ ਕੀਤੀ ਕਿ ਆਓ ਸ਼ਹਿਰ ਵਾਸੀਆਂ ਦੀ ਸੇਵਾ ਲਈ ਮਿਲਿਆ ਸਮਾਂ ਵਿਅਰਥ ਨਾ ਗਵਾਈਏ ਇੱਕ ਦੂਸਰੇ ਦੇ ਮੋਢੇ-ਨਾਲ ਮੋਢਾ ਜੋੜ ਕੇ ਕੰਮ ਕਰੀਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਕੁਮਾਰ ਸੱਭਰਵਾਲ, ਰਵਿੰਦਰਪਾਲ ਸਿੰਘ ਕੌਂਸਲਰ, ਦਵਿੰਦਰਜੀਤ ਸਿੱਧੂ, ਹਰਦੀਪ ਜੱਸੀ, ਬਲਵਿੰਦਰ ਸਿੰਘ, ਜਗਮੋਹਨ ਸਿੰਘ, ਡਿੰਪਲ, ਲਖਵੀਰ ਸਿੰਘ, ਰਾਹੁਲ ਕੁਮਾਰ ਅਤੇ ਨਗਰ ਕੌਂਸਲ ਦਾ ਅਮਲਾ ਹਾਜ਼ਰ ਸੀ।