For the best experience, open
https://m.punjabitribuneonline.com
on your mobile browser.
Advertisement

ਸੰਸਦ ਮੈਂਬਰ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ

10:45 AM Feb 25, 2024 IST
ਸੰਸਦ ਮੈਂਬਰ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ
ਪਿੰਡ ਜਲੂਰ ਵਿੱਚ ਗਲੀਆਂ ਦਾ ਨੀਂਹ ਪੱਥਰ ਰੱਖਦੇ ਹੋਏ ਸਿਮਰਨਜੀਤ ਸਿੰਘ ਮਾਨ।
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 24 ਫਰਵਰੀ
ਸ਼੍ਰੋਮਣੀ ਅਕਾਲੀ ਦਲ (ਅਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਹਲਕਾ ਲਹਿਰਾਗਾਗਾ ਦੇ ਦੌਰੇ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਸੰਗਤ ਦਰਸ਼ਨ ਕੀਤੇ। ਮਾਨ ਵੱਲੋਂ ਪਿੰਡ ਜਲੂਰ ’ਚ ਦੋ ਗਲੀਆਂ, ਕਾਲਬੰਜਾਰਾ ਵਿਖੇ ਸਕੂਲ ਲਈ ਵਾਟਰ ਕੂਲਰ, ਕੁਦਨੀ ’ਚ ਇਨਡੋਰ 12 ਸਟੇਸ਼ਨ ਜਿਮ, ਮੰਨਿਆਣਾ ਵਿੱਚ ਖੇਡ ਮੈਦਾਨ ਵਿੱਚ ਸ਼ੈਡ, ਮੰਡਵੀ ’ਚ ਧਰਮਸ਼ਾਲਾ, ਕਬਰਸਤਾਨ ਤੇ ਸ਼ੈੱਡ ਵਾਸਤੇ ਗ੍ਰਾਂਟ ਦਿੱਤੀ ਗਈ ਸੀ|
ਸਿਮਰਨਜੀਤ ਸਿੰਘ ਮਾਨ ਨੇ ਕਿਹਾ, ‘‘ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਲੋਕਾਂ ਨੇ ਲੋਕ ਸਭਾ ਜ਼ਿਮਨੀ ਚੋਣ ਵਿੱਚ ਜਿਤਾ ਕੇ ਬਹੁਤ ਵੱਡਾ ਮਾਣ ਬਖਸ਼ਿਆ ਹੈ ਜਿਸ ਕਰ ਕੇ ਹਲਕੇ ਦੇ ਲੋਕਾਂ ਦੀਆਂ ਮੁਕਸ਼ਲਾਂ ਦਾ ਹੱਲ ਕਰਨਾ ਮੇਰੀ ਜ਼ਿੰਮੇਵਾਰੀ ਹੈ| ਇਸ ਤਹਿਤ ਪਿਛਲੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਹਲਕੇ ਦਾ ਬਹੁਪੱਖੀ ਵਿਕਾਸ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਤੇ ਬਿਨਾਂ ਪੱਖਪਾਤ ਗਰਾਂਟਾਂ ਦਿੱਤੀਆਂ ਗਈਆਂ।’’ ਉਨ੍ਹਾਂ ਕਿਹਾ ਕਿ ਹਲਕੇ ਨਾਲ ਸਬੰਧਤ ਅਨੇਕਾਂ ਹੀ ਮੰਗਾਂ ਕੇਂਦਰ ਸਰਕਾਰ ਕੋਲ ਉਠਾਈਆਂ ਗਈਆਂ ਹਨ, ਜਿਨ੍ਹਾਂ ਕਰਕੇ ਹਲਕੇ ਦੇ ਮੁਕੰਮਲ ਬਿਜਲੀ ਨਵੀਨੀਕਰਨ, ਅਨੇਕਾਂ ਸੜਕਾਂ ਦੇ ਨਵ ਨਿਰਮਾਣ, ਬਰਨਾਲਾ ਵਿਖੇ ਹਸਪਤਾਲ ਸਮੇਤ ਹੋਰਨਾਂ ਮੰਗਾਂ ਨੂੰ ਮਨਜ਼ੂਰ ਵੀ ਕੀਤਾ ਜਾ ਚੁੱਕਿਆ ਹੈ|

Advertisement

Advertisement
Author Image

sukhwinder singh

View all posts

Advertisement
Advertisement
×