ਪੀਡੀਏ ਦਫ਼ਤਰ ’ਚ ਕਰੈੱਚ ਦਾ ਉਦਘਾਟਨ
07:20 AM Mar 20, 2025 IST
Advertisement
ਪਟਿਆਲਾ:
Advertisement
ਡਿਵਲੈਪਮੈਂਟ ਅਥਾਰਿਟੀ ਪਟਿਆਲਾ (ਪੀਡੀਏ) ਦੇ ਸਟਾਫ਼ ਦੀ ਸਹੂਲਤ ਲਈ ਪੀਡੀਏ ਦਫ਼ਤਰ ਦੀ ਇਮਾਰਤ ਵਿੱਚ ਸਟਾਫ਼ ਦੇ ਬੱਚਿਆਂ ਲਈ ਕਰੈੱਚ ਤਿਆਰ ਕੀਤਾ ਗਿਆ ਜਿਸ ਦਾ ਉਦਘਾਟਨ ਪੀਡੀਏ ਦੇ ਮੁੱਖ ਪ੍ਰਸ਼ਾਸਨ ਮਨੀਸ਼ਾ ਰਾਣਾ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇੱਥੇ ਸਟਾਫ਼ ਦੇ ਛੋਟੇ ਬੱਚਿਆਂ ਦੀ ਦੇਖਭਾਲ ਕੀਤੀ ਜਾਵੇਗੀ ਤੇ ਇਸ ਨਾਲ ਸਟਾਫ਼ ਦੀ ਆਪਣੇ ਬੱਚਿਆਂ ਪ੍ਰਤੀ ਚਿੰਤਾ ਘਟੇਗੀ। ਇਸ ਤੋਂ ਇਲਾਵਾ ਦਫ਼ਤਰੀ ਕੰਮਕਾਜ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਪੀਡੀਏ ਨੇ ਸਿੰਗਲ ਵਿੰਡੋ ਸਿਸਟਮ ਅਤੇ ਲੋਕਾਂ ਦੇ ਉਡੀਕ ਘਰ ਨੂੰ ਵੀ ਅਪਗਰੇਡ ਕੀਤਾ ਹੈ। ਇਸ ਮੌਕੇ ਪੀਡੀਏ ਦੇ ਵਧੀਕ ਮੁੱਖ ਪ੍ਰਸ਼ਾਸਕ ਜਸ਼ਨਪ੍ਰੀਤ ਕੌਰ ਗਿੱਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement
Advertisement