ਵਿਧਾਇਕ ਵੱਲੋਂ ਸਸਤੀਆਂ ਦਵਾਈਆਂ ਦੇ ਕੇਂਦਰ ਦਾ ਉਦਘਾਟਨ
ਪੱਤਰ ਪ੍ਰੇਰਕ
ਦੇਵੀਗੜ੍ਹ, 6 ਸਤੰਬਰ
ਲੋੜਵੰਦਾਂ ਦੀ ਮਦਦ ਕਰਨ ਲਈ ਪਿੰਡ ਮਗਰ ਸਾਹਿਬ ਦੇ ਇੱਕ ਨੌਜਵਾਨ ਨੇ ਛੰਨਾ ਮੋੜ ਨੇੜੇ ਦੇਵੀਗੜ੍ਹ ਵਿੱਚ ਸਸਤੀਆਂ ਅੰਗਰੇਜ਼ੀ ਦਵਾਈਆਂ ਦੀ ਦੁਕਾਨ ਖੋਲ੍ਹਣ ਦਾ ਉਪਰਾਲਾ ਕੀਤਾ ਹੈ। ਇਸ ਦੁਕਾਨ ਦਾ ਨਾਂ ਪ੍ਰਧਾਨ ਮੰਤਰੀ ਭਾਰਤੀਆ ਜਨ ਔਸ਼ਧੀ ਕੇਂਦਰ ਰੱਖਿਆ ਗਿਆ ਹੈ, ਜਿਸ ਦਾ ਉਦਘਾਟਨ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਉਘੇ ਕਾਰੋਬਾਰੀ ਚੰਦਰ ਦੱਤ ਸ਼ਰਮਾ ਵੀ ਮੌਜੂਦ ਸਨ।
ਇਸ ਮੌਕੇ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਕਿਹਾ ਕਿ ਛੰਨਾਂ ਮੋੜ ਵਿਖੇ ਸਸਤੀਆਂ ਦਵਾਈਆਂ ਦੀ ਦੁਕਾਨ ਖੋਲ੍ਹਣ ਕੇ ਇਸ ਨੌਜਵਾਨ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ, ਇਸ ਨਾਲ ਗਰੀਬ ਵਰਗ ਦੇ ਮਰੀਜ਼ਾਂ ਨੂੰ ਭਾਰੀ ਲਾਭ ਪੁੱਜੇਗਾ ਕਿਉਂਕਿ ਇਹ ਦਵਾਈਆਂ ਆਮ ਦੁਕਾਨਾਂ ਦੀਆਂ ਦਵਾਈਆਂ ਨਾਲੋਂ ਬਹੁਤ ਸਸਤੀਆਂ ਅਤੇ ਗਰੀਬ ਆਦਮੀ ਦੀ ਪਹੁੰਚ ’ਚ ਹਨ। ਇਸ ਮੌਕੇ ਸ਼ਿਵ ਦੱਤ ਸਾਸ਼ਤਰੀ, ਅਸ਼ੀਸ਼ ਵਤਸ਼, ਵਿਸ਼ਨੂੰ ਦੱਤ, ਵਿਸ਼ਾਲ ਵਤਸ਼, ਧਰਮਵੀਰ ਸ਼ਰਮਾਂ, ਮਹੇਸ਼ ਸ਼ਰਮਾਂ, ਅਸ਼ੀਰੁੱਧ ਸ਼ਰਮਾ, ਜੰਗ ਸਿੰਘ, ਬੀਰਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗੁਰੀ ਪੀ.ਏ., ਲਖਵੀਰ ਸਿੰਘ, ਹਰਪਾਲ ਸਿੰਘ, ਬਲਕਾਰ ਸਿੰਘ, ਸੁਰੇਸ਼ ਸ਼ਰਮਾ, ਮਨਿੰਦਰ ਅੰਟਾਲ, ਪਰਮ ਨਿਰਮਾਣ, ਧਰਮ ਪਾਲ ਸਿੰਗਲਾ, ਮੇਜਰ ਸਿੰਘ, ਸੁੱਚਾ ਸਿੰਘ ਤਰਸੇਮ ਸ਼ਰਮਾਂ, ਦਰਬਾਰਾ ਸਿੰਘ, ਦਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਵਿਜੈ ਸਿੰਘ ਮੌਜੂਦ ਸਨ।