ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀਐਨਡੀਈਸੀ ਵਿੱਚ ਕੇਂਦਰੀ ਜ਼ੋਨ ਯੁਵਕ ਮੇਲੇ ਦੀ ਸ਼ੁਰੂਆਤ

11:05 AM Nov 03, 2023 IST
ਯੁਵਕ ਮੇਲੇ ਦੌਰਾਨ ਭੰਗੜਾ ਪਾਉਂਦੇ ਹੋਏ ਵਿਦਿਆਰਥੀ। ਫੋਟੋ: ਵਰਮਾ

ਸਤਵਿੰਦਰ ਬਸਰਾ
ਲੁਧਿਆਣਾ, 2 ਨਵੰਬਰ
ਆਈਕੇਜੀਪੀਟੀਯੂ ਕਪੂਰਥਲਾ ਦਾ ਕੇਂਦਰੀ ਜ਼ੋਨ ਯੁਵਕ ਮੇਲਾ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ (ਜੀਐਨਡੀਈਸੀ) ਵਿੱਚ ਅੱਜ ਤੋਂ ਸ਼ੁਰੂ ਹੋ ਗਿਆ। ਤਿੰਨ ਦਿਨ ਚੱਲਣ ਵਾਲੇ ਇਸ ਯੁਵਕ ਮੇਲੇ ਦੇ ਅੱਜ ਪਹਿਲੇ ਦਿਨ 25 ਦੇ ਕਰੀਬ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਮੇਲੇ ਦੇ ਪਹਿਲੇ ਦਿਨ ਭੰਗੜਾ, ਵਨ ਐਕਟ ਪਲੇ, ਮਿਮਿਕਰੀ, ਕਰੀਏਟਿਵ ਰਾਈਟਿੰਗ, ਲਾਈਟ ਵੋਕਲ ਇੰਡੀਅਨ, ਗਰੁੱਪ ਸ਼ਬਦ, ਗਰੁੱਪ ਗੀਤ, ਲੋਕ ਗੀਤ, ਆਨ ਦਾ ਸਪਾਟ ਫੋਟੋਗ੍ਰਾਫੀ, ਕਲੇ ਮਾਡਲਿੰਗ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ। ਮੇਲੇ ਵਿੱਚ ਹਿੱਸਾ ਲੈਣ ਵਾਲੇ ਕਾਲਜਾਂ ਦੇ ਵਿਦਿਆਰਥੀਆਂ ਦੀ ਪਛਾਣ ਗੁਪਤ ਰੱਖਣ ਲਈ ਅਲਗੋਜ਼ਾ, ਡਫਲੀ, ਪਿੱਪਲ ਪੱਤੀਆਂ, ਸੱਗੀ ਫੁੱਲ, ਕਲਗੀ, ਬੁੱਗਚੂ, ਢੋਲ, ਕਲੀਰੇ, ਬਾਜੂ ਬੰਦ ਅਤੇ ਪਰਾਂਦਾ ਆਦਿ ਨਾਵਾਂ ਵਾਲੇ ਕੋਡ ਦਿੱਤੇ ਗਏ ਸਨ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਲਈ ਵੀ ਵੱਖ ਵੱਖ ਖੇਤਰਾਂ ਅਤੇ ਵੱਖ ਵੱਖ ਸੰਸਥਾਵਾਂ ਤੋਂ ਮਾਹਰ ਆਏ ਹੋਏ ਸਨ। ਏਸ਼ੀਅਨ ਅਮਰੀਕਨ ਕੋਲੀਸ਼ਨ ਆਫ ਸ਼ਿਕਾਗੋ ਦੇ ਸਾਬਕਾ ਚੇਅਰਮੈਨ ਰਜਿੰਦਰਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕਾਲਜ ਪ੍ਰਿੰਸੀਪਲ ਡਾ. ਸਹਜਿਪਾਲ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਸੈਕਟਰੀ ਸਹਬਿਾਜ਼ ਸਿੰਘ, ਡਾਇਰੈਕਟਰ ਇੰਦਰਪਾਲ ਸਿੰਘ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਜੀਐਨਈ ਦੀ ਕਲਚਰ ਕਮੇਟੀ ਦੇ ਚੇਅਰਮੈਨ ਡਾ. ਕੇਐਸ ਮਾਨ, ਸੈਕਟਰੀ ਡਾ. ਪਰਮਪਾਲ ਸਿੰਘ, ਅਤੇ ਪ੍ਰੋ. ਜਸਵੰਤ ਸਿੰਘ ਟੌਰ ਨੇ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Advertisement

Advertisement