For the best experience, open
https://m.punjabitribuneonline.com
on your mobile browser.
Advertisement

‘ਆਪ’ ਦੇ ਚੋਣ ਦਫ਼ਤਰ ਦਾ ਉਦਘਾਟਨ

06:55 AM May 06, 2024 IST
‘ਆਪ’ ਦੇ ਚੋਣ ਦਫ਼ਤਰ ਦਾ ਉਦਘਾਟਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਮਈ
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ ਫਿਰੋਜ਼ਪੁਰ ਰੋਡ ’ਤੇ ਪੀਏਯੂ ਦੇ ਗੇਟ ਨੰਬਰ-1 ਦੇ ਸਾਹਮਣੇ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਸੁਖਮਨੀ ਸਾਹਿਬ ਦਾ ਪਾਠ ਤੇ ਕੀਰਤਨ ਕਰਵਾਇਆ ਗਿਆ। ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਹੈ, ਜਿਸ ਵਿੱਚ ਲੋਕ ਆਸਾਨੀ ਨਾਲ ਉਨ੍ਹਾਂ ਨੂੰ ਮਿਲ ਸਕਦੇ ਹਨ। ਉਹ ਉਨ੍ਹਾਂ ਦੇ ਸਥਾਨਕ ਉਮੀਦਵਾਰ ਹਨ ਤੇ ਲੁਧਿਆਣਾ ਛੱਡ ਕੇ ਕਿਤੇ ਨਹੀਂ ਜਾਣਗੇ। ਪੱਪੀ ਨੇ ਕਿਹਾ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣਾ ਚੋਣ ਦਫ਼ਤਰ ਖੋਲ੍ਹਿਆ ਹੈ, ਇਹੀ ਲੋਕਲ ਹੋਣ ਦਾ ਸਬੂਤ ਹੈ। ਉਦਘਾਟਨ ਦੇ ਮੌਕੇ ਮੌਜੂਦ ਸਾਰੇ ਵਿਧਾਇਕਾਂ ਨੇ ਕਿਹਾ ਕਿ ਅਸ਼ੋਕ ਪਰਾਸ਼ਰ ਪੱਪੀ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਹਨ। ਉਨ੍ਹਾਂ ਨੇ ਲੁਧਿਆਣਾ ’ਚ ਹੀ ਕੰਮ ਕੀਤਾ ਹੈ। ਅਜਿਹੇ ’ਚ ਲੋਕ ਉਨ੍ਹਾਂ ਨੂੰ ਆਪਣਾ ਨੇਤਾ ਮੰਨਦੇ ਹਨ। ਦੂਸਰੇ ਪਾਸੇ, ਜੋ ਉਮੀਦਵਾਰ ਪੈਰਾਸ਼ੂਟ ਤੋਂ ਉਤਾਰੇ ਹਨ ਤੇ ਬਾਹਰੀ ਹਨ, ਉਹ ਹਾਲੇ ਵੀ ਲੁਧਿਆਣਾ ’ਚ ਘਰ ਲੱਭ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਜਨਤਾ ਇਨ੍ਹਾਂ ਦੇ ਬਹਿਕਾਵੇ ’ਚ ਨਹੀਂ ਆਵੇਗੀ। ਇਸ ਮੌਕੇ ਅਮਨਦੀਪ ਸਿੰਘ ਮੋਹੀ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਮਦਨ ਲਾਲ ਬੱਗਾ, ਕੁਲਵੰਤ ਸਿੰਘ ਸਿੱਧੂ, ਰਾਜਿੰਦਰਪਾਲ ਕੌਰ ਛੀਨਾ, ਗੁਰਪ੍ਰੀਤ ਗੋਗੀ, ਜੀਵਨ ਸਿੰਘ ਸੰਗੋਵਾਲ, ਸਰਬਜੀਤ ਕੌਰ ਮਾਣੂੰਕੇ, ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ, ਹਰਭੁਪਿੰਦਰ ਸਿੰਘ, ਲੋਕ ਸਭਾ ਇੰਚਾਰਜ ਡਾ. ਦੀਪਕ ਬਾਂਸਲ, ‘ਆਪ’ ਪੰਜਾਬ ਦੇ ਚੇਅਰਮੈਨ ਤੇ ਉਪ ਪ੍ਰਧਾਨ ਸੁਰੇਸ਼ ਗੋਇਲ, ਵਿਕਾਸ ਪਰਾਸ਼ਰ, ਮਾਸਟਰ ਹਰੀ ਸਿੰਘ, ਗਗਨਦੀਪ ਸੈਣੀ, ਗੁਰਪ੍ਰੀਤ ਸੈਣੀ, ਜਗਦੀਪ ਭੱਠਲ, ਪ੍ਰਭ ਕਰਨ ਸਿੰਘ, ਅਮਨਦੀਪ ਭੱਠਲ ਤੇ ਦਿਆਲ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×