For the best experience, open
https://m.punjabitribuneonline.com
on your mobile browser.
Advertisement

ਭੁੱਚੋ ਮੰਡੀ ਵਿੱਚ ‘ਆਪ’ ਉਮੀਦਵਾਰ ਦੇ ਦਫ਼ਤਰ ਦਾ ਉਦਘਾਟਨ

11:05 AM May 19, 2024 IST
ਭੁੱਚੋ ਮੰਡੀ ਵਿੱਚ ‘ਆਪ’ ਉਮੀਦਵਾਰ ਦੇ ਦਫ਼ਤਰ ਦਾ ਉਦਘਾਟਨ
ਚੋਣ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਸੁਮੀਤ ਖੁੱਡੀਆਂ ਅਤੇ ਹਰਮੀਤ ਖੁੱਡੀਆਂ।
Advertisement

ਪੱਤਰ ਪ੍ਰੇਰਕ
ਭੁੱਚੋ ਮੰਡੀ, 18 ਮਈ
‘ਆਪ’ ਵੱਲੋਂ ਅੱਜ ਸਥਾਨਕ ਅਨਾਜ ਮੰਡੀ ਵਿੱਚ ਆਪਣਾ ਚੋਣ ਦਫ਼ਤਰ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਸੁਮੀਤ ਸਿੰਘ ਖੁੱਡੀਆਂ ਅਤੇ ਭਰਾ ਹਰਮੀਤ ਸਿੰਘ ਖੁੱਡੀਆਂ ਨੇ ਰਿਬਨ ਕੱਟ ਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹੋਰ ਰੰਗਲਾ ਪੰਜਾਬ ਸਿਰਫ਼ ‘ਆਪ’ ਹੀ ਬਣਾ ਸਕਦੀ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟਾਂ ਪਾ ਕੇ ਸੰਸਦ ਵਿੱਚ ਭੇਜਣ ਤਾਂ ਜੋ ਪੰਜਾਬ ਦਾ ਇਹ ਨੁਮਾਇੰਦਾ ਪੰਜਾਬ ਦੇ ਵੱਡੇ ਵਿਕਾਸ ਲਈ ਸੰਸਦ ਵਿੱਚ ਆਪਣੀ ਖੁੱਲ੍ਹ ਕੇ ਆਵਾਜ਼ ਉਠਾ ਸਕਣ। ਇਸ ਮੌਕੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ, ਔਰਤ ਵਿੰਗ ਦੀ ਸੂਬਾ ਜੁਆਇੰਟ ਸਕੱਤਰ ਬਲਜਿੰਦਰ ਕੌਰ ਮਾਹਲ, ਜੰਗਲਾਤ ਵਿਭਾਗ ਦੇ ਚੇਅਰਮੈਨ ਰਕੇਸ਼ ਕੁਮਾਰ ਪੁਰੀ, ਸੀਨੀਅਰ ਆਗੂ ਸਰਬਜੀਤ ਸਿੰਘ ਮਾਹਲ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਉੱਪਲੀ, ਪ੍ਰਿੰਸ ਗੋਲਨ, ਥੂਥ ਵਿੰਗ ਦੇ ਹਲਕਾ ਇੰਚਾਰਜ ਹਰਦੀਪ ਮਾਹਲ, ਬਲਾਕ ਪ੍ਰਧਾਨ ਰਾਜਵਿੰਦਰ ਰਾਜੂ, ਕਮਲਜੀਤ ਕੌਰ, ਯਾਦਵਿੰਦਰ ਸ਼ਰਮਾ, ਗੱਗੂ ਸਮਾਘ, ਰਿੰਕੂ ਸ਼ਰਮਾ, ਜਸਪਾਲ ਬੇਗਾ, ਗੋਰਾ ਮਾਹਲ, ਹਰਪ੍ਰੀਤ ਔਲਖ, ਹਰਦੀਪ ਮਾਹਲ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Advertisement

Advertisement
Advertisement
Author Image

Advertisement