ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਧਾਇਕ ਵੱਲੋਂ ਚਮੂਹੀ ’ਚ ਆਮ ਆਦਮੀ ਕਲੀਨਿਕ ਦਾ ਉਦਘਾਟਨ

07:03 AM Aug 07, 2024 IST
ਚਮੂਹੀ ’ਚ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਕਰਮਬੀਰ ਘੁੰਮਣ।

ਦੀਪਕ ਠਾਕੁਰ/ਭਗਵਾਨ ਦਾਸ
ਤਲਵਾੜਾ/ਦਸੂਹਾ, 6 ਅਗਸਤ
ਪੰਜਾਬ ਸਰਕਾਰ ਕੰਢੀ ਖ਼ੇਤਰ ’ਚ ਬਿਹਤਰ ਅਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਯਤਨਸ਼ੀਲ ਹੈ। ਇਹ ਦਾਅਵਾ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਅੱਜ ਨੀਮ ਪਹਾੜੀ ਪਿੰਡ ਚਮੂਹੀ ਵਿੱਚ ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਉਪਰੰਤ ਪਿੰਡ ਵਾਸੀਆਂ ਦੇ ਮੁਖਾਤਿਬ ਹੁੰਦਿਆਂ ਕੀਤਾ। ਉਨ੍ਹਾਂ ਆਮ ਆਦਮੀ ਕਲੀਨਿਕਾਂ ਨੂੰ ‘ਆਪ’ ਸਰਕਾਰ ਦਾ ਕ੍ਰਾਂਤੀਕਾਰੀ ਕਦਮ ਦੱਸਿਆ। ਸ੍ਰੀ ਘੁੰਮਣ ਨੇ ਕਿਹਾ ਕਿ ਪੀਐੱਚਸੀ ਕਮਾਹੀ ਦੇਵੀ ਅਧੀਨ ਆਉਂਦੇ ਪਿੰਡ ਚਮੂਹੀ ਵਾਸੀਆਂ ਦੀ ਚਿਰਾਂ ਤੋਂ ਬਿਹਤਰ ਸੁਵਿਧਾਵਾਂ ਦੀ ਮੰਗ ਸੀ, ਜਿਸਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਸਰਕਾਰ ਸਦਕਾ ਅੱਜ ਬੂਰ ਪਿਆ ਹੈ। ਵਿਧਾਇਕ ਘੁੰਮਣ ਨੇ ਕਿਹਾ ਕਿ ‘ਆਪ’ ਨੇ ਪੰਜਾਬ ਵਾਸੀਆਂ ਨਾਲ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਮੁੱਖ ਮੰਤਰੀ ਇੱਕ-ਇੱਕ ਕਰ ਕੇ ਪੂਰੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚਮੂਹੀ ’ਚ ਆਮ ਆਦਮੀ ਕਲੀਨਿਕ ਖੁੱਲ੍ਹਣ ਨਾਲ ਨੇੜਲੇ ਕਰੀਬ ਇੱਕ ਦਰਜਨ ਨੀਮ ਪਹਾੜੀ ਪਿੰਡਾਂ ਦੇ ਵਸਨੀਕਾਂ ਨੂੰ ਸਿਹਤ ਸੇਵਾਵਾਂ ਲਈ ਖੁਆਰ ਨਹੀਂ ਹੋਣਾ ਪਵੇਗਾ। ਨਵੇਂ ਖੁੱਲ੍ਹੇ ਕਲੀਨਿਕ ’ਚ ਮੈਡੀਕਲ ਅਫਸਰ, ਫਾਰਮਾਸਿਸਟ, ਲੈਬ ਟੈਕਨੀਸ਼ਨ ਅਤੇ ਕਲੀਨਿਕਲ ਸਹਾਇਕ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਚਆਈ ਰਾਕੇਸ਼ ਅਤੇ ਰਵਿੰਦਰ ਕੁਮਾਰ, ਐੱਲਐੱਚਵੀ ਪਰਮਜੀਤ ਕੌਰ, ਐੱਸਐੱਮਓ ਹਾਜੀਪੁਰ ਡਾ. ਹਰਵਿੰਦਰ ਸਿੰਘ, ਸਰਪੰਚ ਪਵਨ ਕੁਮਾਰ ਚਮੂਹੀ, ਸਰਪੰਚ ਰਮਨ ਗੋਲਡੀ ਬਹਿਚੂਹੜ ਆਦਿ ਤੋਂ ਇਲਾਵਾ ‘ਆਪ’ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।

Advertisement

Advertisement
Advertisement