For the best experience, open
https://m.punjabitribuneonline.com
on your mobile browser.
Advertisement

ਫਿਲੌਰ ਸਬ-ਡਿਵੀਜ਼ਨ ਵਿੱਚ 2.69 ਕਰੋੜ ਦੇ ਪ੍ਰਾਜੈਕਟਾਂ ਦਾ ਉਦਘਾਟਨ

09:39 AM Mar 03, 2024 IST
ਫਿਲੌਰ ਸਬ ਡਿਵੀਜ਼ਨ ਵਿੱਚ 2 69 ਕਰੋੜ ਦੇ ਪ੍ਰਾਜੈਕਟਾਂ ਦਾ ਉਦਘਾਟਨ
ਦਾਣਾ ਮੰਡੀ ਵਿੱਚ ਉਦਘਾਟਨ ਮੌਕੇ ਹਾਜ਼ਰ ਆਗੂ ਤੇ ਹੋਰ ਮੋਹਤਬਰ।
Advertisement

ਪੱਤਰ ਪ੍ਰੇਰਕ
ਫਿਲੌਰ, 2 ਮਾਰਚ
ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਵਿਧਾਨ ਸਭਾ ਹਲਕਾ ਫਿਲੌਰ ਦੇ ਪਿੰਡ ਘੁੜਕਾ, ਰੁੜਕਾ ਕਲਾਂ, ਬੜਾ ਪਿੰਡ ਤੇ ਨਗਰ ਵਿੱਚ 1 ਕਰੋੜ 57 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਅਤੇ ਸਥਾਨਕ ਦਾਣਾ ਮੰਡੀ 1 ਕਰੋੜ 12 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਦਾ ਉਦਘਾਟਨ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਇੰਚਾਰਜ ਅਤੇ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ ਵੀ ਨਾਲ ਸਨ। ਉਨ੍ਹਾਂ ਫਿਲੌਰ ਨਗਰ ਕੌਂਸਲ ਨੂੰ ਪਾਣੀ ਦੇ ਟੈਂਕਰ ਵੀ ਦਿੱਤੇ। ਸੰਸਦ ਮੈਂਬਰ ਨੇ ਕਿਹਾ ਕਿ ਫਿਲੌਰ ਅਤੇ ਗੁਰਾਇਆ ਵਿੱਚ ਜਲਦੀ ਹੀ ਰੇਲਵੇ ਅੰਡਰ ਪਾਥ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ, ਜਿਸ ਨਾਲ ਲੋਕਾਂ ਦਾ ਸਮਾਂ ਬਰਬਾਦ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਫਿਲੌਰ ਦੀਆਂ 314 ਜਾਇਦਾਦਾਂ ਨੂੰ ਲੈ ਕੇ ਚੱਲ ਰਹੇ ਕੇਸ ਵਿੱਚ ਸਰਕਾਰ ਹਰ ਕਾਨੂੰਨੀ ਸਲਾਹ ਲੈ ਕੇ ਲੋਕਾਂ ਦਾ ਸਹਿਯੋਗ ਕਰੇਗੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਟੀਵਨ ਕਲੇਰ, ਬਲਾਕ ਪ੍ਰਧਾਨ ਸੋਢੀ ਰਾਮ ਘੁੜਕਾ, ਬੀਡੀਪੀਓ ਰਜਿੰਦਰ ਕੌਰ, ਅਜਵਿੰਦਰ ਸਿੰਘ ਗੁਰਾਇਆ, ਰੌਸ਼ਨ ਲਾਲ ਚੇਅਰਮੈਨ ਮਾਰਕੀਟ ਕਮੇਟੀ ਫਿਲੌਰ, ਕਸ਼ਮੀਰ ਸਿੰਘ ਮੱਲੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਫਗਵਾੜਾ, ਡਾ. ਰਾਕੇਸ਼ ਸ਼ਰਮਾ, ਕੌਂਸਲਰ ਵੈਭਵ ਸ਼ਰਮਾ, ਕੌਂਸਲਰ ਯਸ਼ਪਾਲ ਗਿੰਦਾ ਹਰਕਮਲ ਸਿੰਘ ਬੇਗਮਪੁਰ, ਪਰਮਜੀਤ ਭਾਰਤੀ, ਕੌਂਸਲਰ ਸ਼ੰਕਰ ਸੰਧੂ, ਪ੍ਰਦੀਪ ਦੁੱਗਲ ਚੇਅਰਮੈਨ, ਗੁਲਸ਼ਨ ਕੁਮਾਰ ਆਹੂਜਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਗੁਰਦਿਆਲ ਸਿੰਘ ਬਿੱਲਾ ਸੰਗਰੂਰ, ਪਰਮਜੀਤ ਕੁਮਾਰ ਸੇਵਾਮੁਕਤ ਸਕੱਤਰ, ਰਜਿੰਦਰ ਸੰਧੂ ਬਲਾਕ ਪ੍ਰਧਾਨ, ਪਰਮਿੰਦਰ ਮਾਹਲ, ਸੁਖਦੀਪ ਅੱਪਰਾ, ਪ੍ਰਦੀਪ ਵਸੰਦਰਾਏ, ਰਵੀਕਾਂਤ ਗੁਪਤਾ ਤੇ ਡਾ. ਦੀਪਾ ਬਕਾਪੁਰ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×