ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਇਕ ਵੱਲੋਂ 1.59 ਕਰੋੜ ਦੇ ਪ੍ਰਾਜੈਕਟਾਂ ਦਾ ਉਦਘਾਟਨ

10:55 AM Nov 10, 2024 IST
ਵਿਕਾਸ ਪ੍ਰਾਜੈਕਟ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਅਸ਼ੋਕ ਪਰਾਸ਼ਰ ਤੇ ਹੋਰ। -ਫੋਟੋ: ਹਿਮਾਂਸ਼ੂ ਮਹਾਜਨ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਨਵੰਬਰ
ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਅੱਜ 1.59 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰਾਜੈਕਟਾਂ ਵਿੱਚ ਲਗਪਗ 33.73 ਲੱਖ ਰੁਪਏ ਦੀ ਲਾਗਤ ਨਾਲ ਮੇਨ ਸੁੰਦਰ ਨਗਰ ਰੋਡ ਤੋਂ 70 ਫੁੱਟ ਸੜਕ (ਵਾਰਡ ਨੰਬਰ 8 ਅਤੇ 10) ਤੱਕ ਸੈਂਟਰਲ ਵਰਜ ਨੂੰ ਮੁੜ ਬਣਾਉਣ ਦਾ ਪ੍ਰਾਜੈਕਟ; ਘਾਟੀ ਵਾਲਮੀਕੀ, ਘਾਟੀ ਜੀਵਾ ਰਾਮ ਅਤੇ ਵਕੀਲਾਂ ਮੁਹੱਲਾ (ਨਵਾਂ ਵਾਰਡ ਨੰ. 83 ਅਤੇ ਪੁਰਾਣਾ ਵਾਰਡ ਨੰ. 61) ਵਿੱਚ ਲਗਪਗ 52.09 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਦੀ ਮੁੜ ਉਸਾਰੀ ਦਾ ਪ੍ਰਾਜੈਕਟ; ਘਾਟੀ ਜੀਵਾ ਰਾਮ (ਨਵਾਂ ਵਾਰਡ ਨੰ. 83 ਅਤੇ ਪੁਰਾਣਾ ਵਾਰਡ ਨੰ. 61) ਵਿੱਚ 49.15 ਲੱਖ ਰੁਪਏ ਦੀ ਲਾਗਤ ਨਾਲ ਪਾਣੀ-ਸੀਵਰ ਲਾਈਨ ਵਿਛਾਉਣ ਦਾ ਪ੍ਰਾਜੈਕਟ; ਹਰਗੋਬਿੰਦ ਨਗਰ ਦੀ ਗਲੀ ਨੰਬਰ 11 (ਨਵਾਂ ਵਾਰਡ ਨੰ. 80 ਅਤੇ ਪੁਰਾਣਾ ਵਾਰਡ ਨੰ. 55) ਵਿੱਚ 12.22 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਲਗਾਏ ਗਏ 25 ਐਚ.ਪੀ ਟਿਊਬਵੈੱਲ ਦਾ ਉਦਘਾਟਨ ਅਤੇ ਇਸਲਾਮ ਗੰਜ (ਨਵਾਂ ਵਾਰਡ ਨੰ. 75 ਅਤੇ ਪੁਰਾਣਾ ਵਾਰਡ ਨੰ. 52) ਵਿੱਚ ਲਗਪਗ 12.34 ਲੱਖ ਦੀ ਲਾਗਤ ਨਾਲ 25 ਐਚ.ਪੀ ਦਾ ਟਿਊਬਵੈੱਲ ਲਗਾਉਣ ਦਾ ਪ੍ਰਾਜੈਕਟ ਸ਼ਾਮਲ ਹਨ। ਇਸ ਮੌਕੇ ਵਿਧਾਇਕ ਪਰਾਸ਼ਰ ਨੇ ਕਿਹਾ ਕਿ ਇਲਾਕਾ ਵਾਸੀ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਵਿਕਾਸ ਕਾਰਜਾਂ ਦੀ ਮੰਗ ਕਰ ਰਹੇ ਸਨ, ਜਿਨ੍ਹਾਂ ਦੀ ਪੂਰਤੀ ਅੱਜ ਆਰੰਭੇ ਗਏ ਵਿਕਾਸ ਪ੍ਰਾਜੈਕਟਾਂ ਰਾਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਰਾ ਦੀ ਰਹਿਨੁਮਾਈ ਹੇਠ ਉਨ੍ਹਾਂ ਇਹ ਮੁੱਦੇ ਅਧਿਕਾਰੀਆਂ ਕੋਲ ਉਠਾਏ ਅਤੇ ਹੁਣ ਲੁਧਿਆਣਾ ਕੇਂਦਰੀ ਹਲਕੇ ਵਿੱਚ ਕਰੋੜਾਂ ਰੁਪਏ ਦੇ ਪ੍ਰਾਜੈਕਟ ਲਿਆਂਦੇ ਗਏ ਹਨ।

Advertisement

Advertisement